ਅਮਰੀਕੀ ਅਦਾਲਤ ਨੇ 26/11 ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਕੀਤੀ ਰੱਦ

212
Share

ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਪਾਕਿਸਤਾਨ ਮੂਲ ਦੇ ਕੈਨੇਡਿਆਈ ਬਿਜ਼ਨਸਮੈਨ ਅਤੇ 2008 ‘ਚ ਮੁੰਬਈ ਹਮਲੇ ਦੇ ਮੁੱਖ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਭਾਰਤ ਰਾਣਾ ਨੂੰ ਭਗੌੜਾ ਐਲਾਨ ਚੁੱਕਾ ਹੈ। ਅਦਾਲਤ ਨੇ ਕਿਹਾ ਕਿ ਉਸ ਦੇ ਮੁਲਕ ਛੱਡ ਕੇ ਭੱਜਣ ਦਾ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ। ਮੁੰਬਈ ਅੱਤਵਾਦੀ ਹਮਲੇ ‘ਚ ਹੱਥ ਹੋਣ ਕਾਰਨ ਡੇਵਿਡ ਕੋਲਮੈਨ ਹੈਡਲੀ ਦੇ ਦੋਸਤ ਰਾਣਾ ਨੂੰ ਭਾਰਤ ਨੂੰ ਸੌਂਪਣ ਦੀ ਅਪੀਲ ਤੋਂ ਬਾਅਦ ਉਸ ਨੂੰ ਮੁੜ 10 ਜੂਨ ਨੂੰ ਲਾਸ ਏਂਜਲਸ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸ ਦੀ ਹਵਾਲਗੀ ਸਬੰਧੀ ਭਾਰਤ ਵੱਲੋਂ ਜਮ੍ਹਾਂ ਕਰਾਏ ਗਏ ਦਸਤਾਵੇਜ਼ਾਂ ਨੂੰ ਜਨਤਕ ਨਾ ਕਰਨ ਦੀ ਭਾਰਤੀ ਅਪੀਲ ਦਾ ਅਦਾਲਤ ਵਿਚ ਅਮਰੀਕੀ ਸਰਕਾਰ ਨੇ ਸਮਰਥਨ ਕੀਤਾ ਹੈ।


Share