ਅਮਰੀਕੀ ਅਦਾਲਤ ਨੇ ਸਾਊਦੀ ਪਿ੍ਰੰਸ ਖ਼ਿਲਾਫ਼ ਕਤਲ ਦੇ ਮੁਕੱਦਮੇ ਨੂੰ ਕੀਤਾ ਖਾਰਜ

42
ਵਾਸ਼ਿੰਗਟਨ, 9 ਦਸੰਬਰ (ਪੰਜਾਬ ਮੇਲ)-ਇਕ ਅਮਰੀਕੀ ਸੰਘੀ ਜੱਜ ਨੇ ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਅਮਰੀਕਾ ਸਥਿਤ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਮੁਕੱਦਮੇ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ।
ਬਾਈਡਨ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਕ੍ਰਾਊਨ ਪਿ੍ਰੰਸ ਨੂੰ ਇਸ ਮਾਮਲੇ ’ਚ ਮੁਕੱਦਮੇ ਤੋਂ ਕਾਨੂੰਨੀ ਤੌਰ ’ਤੇ ਛੋਟ ਪ੍ਰਾਪਤ ਸੀ। ਡਿਸਟਿ੍ਰਕਟ ਆਫ ਕੋਲੰਬੀਆ ਦੇ ਜੱਜ ਜੌਨ ਡੀ. ਬੇਟਸ ਨੇ ਪਿ੍ਰੰਸ ਮੁਹੰਮਦ ਨੂੰ ਮੁਕੱਦਮੇ ਤੋਂ ਬਚਾਉਣ ਲਈ ਅਮਰੀਕੀ ਸਰਕਾਰ ਦੇ ਮਤੇ ਨੂੰ ਕਬੂਲ ਕਰ ਲਿਆ। ਹਾਲਾਂਕਿ ਜੱਜ ਬੇਟਸ ਦਾ ਕਹਿਣਾ ਸੀ ਕਿ ਖਸ਼ੋਗੀ ਦੇ ਕਤਲ ’ਚ ਉਨ੍ਹਾਂ ਦੀ ਮਿਲੀਭੁਗਤ ਦੇ ਦੋਸ਼ ਹੈਰਾਨੀਜਨਕ ਸਨ। ਸਾਊਦੀ ਅਰਬ ਦੇ ਅਧਿਕਾਰੀਆਂ ਦੀ ਇਕ ਟੀਮ ਨੇ 2018 ’ਚ ਇਸਤਾਂਬੁਲ ’ਚ ਵਣਜ ਦੂਤਾਵਾਸ ਦੇ ਅੰਦਰ ਖਸ਼ੋਗੀ ਦਾ ਕਤਲ ਕਰ ਦਿੱਤਾ ਸੀ। ‘ਵਾਸ਼ਿੰਗਟਨ ਪੋਸਟ’ ਦੇ ਇਕ ਕਾਲਮਨਵੀਸ ਖਸ਼ੋਗੀ ਨੇ ਸਾਊਦੀ ਅਰਬ ਦੇ ਸ਼ਾਸਕ ਪਿ੍ਰੰਸ ਮੁਹੰਮਦ ਦੇ ਸਖ਼ਤ ਤਰੀਕਿਆਂ ਦੀ ਨਿੰਦਿਆ ਕੀਤੀ ਸੀ।