ਅਮਰੀਕੀ ਅਦਾਲਤ ਨੇ ਰਾਣਾ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

660
Share

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਵਪਾਰੀ ਤਹੱਵੁਰ ਰਾਣਾ ਦੀ 15 ਮਿਲੀਅਨ ਡਾਲਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਜਿਸ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਉਸ ਦੇ ਸ਼ਾਮਲ ਹੋਣ ਕਾਰਨ ਭਾਰਤ ਵਲੋਂ ਭਗੌੜਾ ਐਲਾਨ ਕੀਤਾ ਗਿਆ। ਹੇਡਲੀ ਦੇ ਬਚਪਨ ਦੇ ਦੋਸਤ 59 ਸਾਲਾ ਰਾਣਾ ਨੂੰ ਭਾਰਤ ਦੀ ਮੰਗ ‘ਤੇ 10 ਜੂਨ ਨੂੰ ਲਾਸ ਏਂਜਲਸ ਵਿਚ ਮੁੜ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਨੇ ਮੁੰਬਈ ਹਮਲਿਆਂ ਵਿਚ ਰਾਣਾ ਦੇ ਸ਼ਾਮਲ ਹੋਣ ਕਾਰਨ ਉਸ ਨੂੰ ਭਾਰਤ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਸੀ। ਭਾਰਤ ਵਿਚ ਰਾਣਾ ਭਗੌੜਾ ਐਲਾਨ ਕੀਤਾ ਹੋਇਆ।

2006 ਤੋਂ ਨਵੰਬਰ 2008 ਦੇ ਵਿਚ ਰਾਣਾ ਨੇ ਦਾਊਦ ਗਿਲਾਨੀ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਹੇਡਲੀ ਅਤੇ ਪਾਕਿਸਤਾਨ ਵਿਚ ਕੁਝ ਹੋਰਾਂ ਦੇ ਨਾਲ ਮਿਲ ਕੇ  ਲਸ਼ਕਰ ਏ ਤਾਇਬਾ ਅਤੇ ਹਰਕਤ ਉਲ ਜੇਹਾਦ ਏ ਇਸਲਾਮੀ  ਨੂੰ ਮੁੰਬਈ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ। ਪਾਕਿਸਤਾਨੀ ਮੂਲ ਦਾ ਅਮਰੀਕੀ ਹੇਡਲੀ ਲਸ਼ਕਰ ਦਾ ਅੱਤਵਾਦੀ ਹੈ। ਉਹ 2008 ਵਿਚ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਿਆ ਹੈ। ਉਹ ਹਮਲੇ ਵਿਚ ਭੂਮਿਕਾ ਦੇ ਲਈ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਦੱਸ ਦੇਈਏ ਕਿ ਇਸ ਮੁੰਬਈ ਹਮਲੇ ਵਿਚ ਛੇ ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸੀ


Share