ਅਮਰੀਕੀ ਅਦਾਲਤ ਨੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਨੂੰ 600 ਸਾਲ ਦੀ ਸੁਣਾਈ ਸਜ਼ਾ

611
ਵਾਸ਼ਿੰਗਟਨ, 4 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਦੇ Îਇੱਕ ਮੁਲਜ਼ਮ ਨੂੰ 600 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਡਿਸਟ੍ਰਿਕਟ ਜੱਜ ਸਕੌਟ ਕੂਗਲਰ ਨੇ 32 ਸਾਲਾ ਮੁਲਜ਼ਮ ਮੈਥਿਊ ਟੇਲਰ ਮਿਲਰ ਨੂੰ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਕਈ ਮਾਮਲਿਆਂ ਵਿਚ ਦੋਸ਼ੀ ਪਾਇਆ। ਫੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਸਪੈਸ਼ਲ ਏਜੰਟ ਜੌਨੀ ਜੂਨੀਅਰ ਨੇ Îਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮਿਲਰ ਨੇ ਜਿਹੜੇ ਅਪਰਾਧਾਂ ਨੂੰ ਸਵੀਕਾਰ ਕੀਤਾ ਹੈ ਉਹ ਨਾ ਸਿਰਫ ਪ੍ਰੇਸ਼ਾਨ ਕਰਨ ਵਾਲੇ ਹਨ ਬਲਕਿ ਬੇਹੱਦ ਘਟੀਆ ਹਨ। ਉਸ ਦੇ ਇਸ ਕਾਰੇ ਨੇ ਇਨ੍ਹਾਂ ਬੱਚਿਆਂ ਦਾ ਬਚਪਨ ਖੋਹ ਲਿਆ ਹੈ।  ਦੋਸ਼ ਮੁਤਾਬਕ ਮਿਲਰ ਨੇ 2014 ਤੋਂ ਫਰਵਰੀ, 2019 ਦੇ ਵਿਚ ਜਿਨਸੀ ਸ਼ੋਸ਼ਣ ਦੇ ਲਈ ਕਈ ਬੱਚਿਆਂ ਨੂੰ ਲਾਲਚ ਦਿੱਤਾ। ਇਨ੍ਹਾਂ ਵਿਚੋਂ ਦੋ ਬੱਚੇ ਚਾਰ ਸਾਲ ਤੋਂ ਵੀ ਘੱਟ ਉਮਰ ਦੇ ਸੀ। ਮਿਲਰ ਦੇ ਇਲੈਕਟਰਾਨਿਕ ਉਪਕਰਣਾਂ ਦੀ ਜਾਂਚ ਵਿਚ ਬੱਚਿਆਂ ਦੀ 102 ਪੋਰਨੋਗਰਾਫਿਕ ਤਸਵੀਰਾਂ ਵੀ ਮਿਲੀਆਂ ਹਨ।  ਮਿਲਰ ਨੂੰ ਅਕਤੂਬਰ 2019 ਵਿਚ ਦੋਸ਼ੀ ਪਾਇਆ ਗਿਆ ਸੀ।