ਅਮਰੀਕੀ ਅਦਾਲਤ ਨੇ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਦੀ ਸੁਣਵਾਈ 24 ਜੂਨ ਤੱਕ ਟਾਲ਼ੀ

143
Share

ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਮੁੰਬਈ ਹਮਲੇ ਦੇ ਦੋਸ਼ੀ ਤਹੁੱਵਰ ਰਾਣਾ ਦੇ ਭਾਰਤ ਹਵਾਲਗੀ ਦੀ ਸੁਣਵਾਈ 24 ਜੂਨ ਤੱਕ ਲਈ ਟਾਲ਼ ਦਿੱਤੀ ਹੈ। ਇਸ ਮਾਮਲੇ ’ਤੇ ਪਹਿਲਾਂ 22 ਅਪ੍ਰੈਲ ਨੂੰ ਸੁਣਵਾਈ ਹੋਣੀ ਸੀ। ਜ਼ਿਕਰਯੋਗ ਹੈ ਕਿ ਰਾਣਾ ਡੈਵਿਡ ਕੋਲਮੈਨ ਹੇਡਲੀ ਦਾ ਬਚਪਨ ਦਾ ਦੋਸਤ ਹੈ। ਭਾਰਤ ਦੀ ਅਪੀਲ ’ਤੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ ’ਚ ਲਾਜ ਏਂਜਲਸ ’ਚ 10 ਜੂਨ ਨੂੰ ਫਿਰ ਤੋਂ ਗਿ੍ਰਫਤਾਰ ਕੀਤਾ ਗਿਆ ਸੀ।
ਇਸ ਹਮਲੇ ’ਚ 6 ਅਮਰੀਕੀ ਨਾਗਰਿਕਾਂ ਸਣੇ 166 ਲੋਕ ਮਾਰੇ ਗਏ ਸੀ। ਭਾਰਤ ਨੇ ਉਸ ਨੂੰ ਭਗੋੜਾ ਐਲਾਨ ਕੀਤਾ ਹੈ। ਪਾਕਿਸਤਾਨੀ ਮੂਲ ਦਾ ਅਮਰੀਕੀ ਨਾਗਰਿਕ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਹੇਡਲੀ 2008 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ’ਚ ਸ਼ਾਮਲ ਸੀ। ਉਹ ਮਾਮਲੇ ’ਚ ਗਵਾਹ ਬਣ ਗਿਆ ਸੀ ਤੇ ਮੌਜੂਦਾ ਸਮੇਂ ’ਚ ਹਮਲੇ ’ਚ ਆਪਣੀ ਭੂਮਿਕਾ ਲਈ ਅਮਰੀਕਾ ’ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।
ਲਾਜ ਏਂਜਲਸ ’ਚ ਯੂ.ਐੱਸ. ਡਿਸਟਿ੍ਰਕ ਕੋਰਟ ਦੀ ਜੱਜ ਜੈਕਲਿਨ ਚੁਲਜਿਆਨ ਨੇ ਸੋਮਵਾਰ ਨੂੰ ਆਪਣੇ ਆਦੇਸ਼ ’ਚ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਰਾਣਾ ਦੀ ਭਾਰਤ ਹਵਾਲਗੀ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ 24 ਜੂਨ ਤੱਕ ਟਾਲ਼ ਦਿੱਤੀ। ਰਾਣਾ ਦੇ ਵਕੀਲਾਂ ਤੇ ਅਮਰੀਕਾ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਦਾਲਤ ਨੇ ਇਹ ਆਦੇਸ਼ ਦਿੱਤਾ। ਦੋਵੇਂ ਪੱਖ 24 ਜੂਨ ਨੂੰ ਸਥਾਨਕ ਸਮੇਂ ਡੇਢ ਵਜੇ ਤੱਕ ਰਾਣਾ ਦੀ ਹਵਾਲਗੀ ਨੂੰ ਲੈ ਕੇ ਸੁਣਵਾਈ ਟਾਲ਼ਣ ’ਤੇ ਸਹਿਮਤ ਹੋਏ।

Share