ਅਮਰੀਕੀ ਅਦਾਕਾਰ ‘ਬਲੈਕ ਪੈਂਥਰ’ ਚੈਡਵਿਕ ਬੋਸਮੈਨ ਦੀ ਕੈਂਸਰ ਕਾਰਨ ਮੌਤ

766
Share

ਲਾਸ ਏਂਜਲਸ, 29 ਅਗਸਤ (ਪੰਜਾਬ ਮੇਲ)- ‘ਬਲੈਕ ਪੈਂਥਰ’ ‘ਚ ਬੇਮਿਸਾਲ ਅਦਾਕਾਰੀ ਕਰਨ ਵਾਲੇ ਅਮਰੀਕੀ ਅਦਾਕਾਰ ਚੈਡਵਿਕ ਬੋਸਮੈਨ ਦੀ ਕੋਲੋਨ ਕੈਂਸਰ ਕਾਰਨ ਮੌਤ ਹੋ ਗਈ। ਉਹ 43 ਸਾਲਾਂ ਦਾ ਸੀ। ਅਭਿਨੇਤਾ ਦੇ ਪਰਿਵਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਾਲ 2016 ਵਿਚ ਬਿਮਾਰੀ ਦਾ ਪਤਾ ਲੱਗਿਆ ਸੀ। ਉਸ ਦੇ ਅੰਤਮ ਪਲਾਂ ਵਿੱਚ ਉਸ ਦੀ ਪਤਨੀ ਅਤੇ ਪਰਿਵਾਰ ਨਾਲ ਸੀ। ਬਿਆਨ ‘ਚ ਕਿਹਾ ਗਿਆ ਹੈ ”ਇਕ ਅਸਲ ਯੋਧੇ ਦੀ ਤਰ੍ਹਾਂ ਚੈਡਵਿਕ ਦੁਨੀਆਂ ‘ਚ ਰਿਹਾ ਅਤੇ ਅਜਿਹੀਆਂ ਕਈ ਫਿਲਮਾਂ ਲੈ ਕੇ ਆਇਆ ਜੋ ਲੋਕਾਂ ਨੇ ਬਹੁਤ ਪਸੰਦ ਕੀਤੀਆਂ।” ਉਨ੍ਹਾਂ ਕਿਹਾ, ”ਮਾਰਸ਼ਲ ਤੋਂ ਲੈ ਕੇ ਡੀਏ 5 ਬਲੱਡਜ਼ ਤੱਕ ਕਈ ਫਿਲਮਾਂ ਦੀ ਸੂਟਿੰਗ ਚੈਡਵਿਕ ਦੀਆਂ ਅਣਗਿਣਤ ਸਰਜਰੀਆਂ ਅਤੇ ਕੀਮੋਥੈਰੇਪੀਆਂ ਦੇ ਦੌਰਾਨ ਹੋਈ। ਬਲੈਂਕ ਪੈਂਥਰ ਦੇ ਕਿੰਗ ਟੀ. ਚਾਲਾ ਦੀ ਭੂਮਿਕਾ ਨਿਭਾਉਣਾ ਉਨ੍ਹਾਂ ਦੇ ਕਰੀਅਰ ਲਈ ਮਾਣ ਵਾਲੀ ਗੱਲ ਸੀ।” ਪਰਿਵਾਰ ਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਅਤੇ ਮੁਸ਼ਕਲ ਸਮੇਂ ‘ਚ ਪਰਿਵਾਰ ਦੀ ਨਿੱਜਤਾ ਕਾਇਮ ਰੱਖਣ ਦੀ ਬੇਨਤੀ ਕੀਤੀ।


Share