ਅਮਰੀਕੀ ਅਤੇ ਰੂਸੀ ਰਾਸ਼ਟਰਪਤੀ 16 ਜੂਨ ਨੂੰ ਜਿਨੇਵਾ ’ਚ ਕਰਨਗੇ ਮੁਲਾਕਾਤ

123
Share

ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ। ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ। ਦੋਵੇਂ ਦੇਸ਼ਾਂ ਦੇ ਵਿਚਾਲੇ ਕਾਫੀ ਸਮੇਂ ਤੋਂ ਕਈ ਮੁੱਦਿਆਂ ’ਤੇ ਤਣਾਅ ਚਲ ਰਿਹਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਅਹਿਮ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੀ ਖੁਫੀਆ ਏਜੰਸੀਆਂ ਦੀ ਦਖਲਅੰਦਾਜ਼ੀ ਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਰੂਸ ’ਤੇ ਜਨਤਕ ਤੌਰ ’ਤੇ ਇਲਜ਼ਾਮ ਲਗਾ ਚੁੱਕਾ ਹੈ।
ਬਾਇਡਨ ਅਤੇ ਪੁਤਿਨ ਦੀ ਮੀਟਿੰਗ ਨੂੰ ਲੈ ਕੇ ਕਈ ਹਫਤਿਆਂ ਤੋਂ ਕਿਆਸ ਲਾਏ ਜਾ ਰਹੇ ਸੀ। ਦੋਵੇਂ ਨੇਤਾ ਸਵਿਟਜ਼ਰਲੈਂਡ ਦੇ ਜਿਨੇਵਾ ’ਚ ਗੱਲਬਾਤ ਕਰਨਗੇ।
ਸਾਕੀ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਰੇ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਅਮਰੀਕੀ ਵਿਦੇਸ਼ ਵਿਭਾਗ ਨੇ ਫਰਵਰੀ ’ਚ ਕਿਹਾ ਸੀ ਕਿ ਸੁਰੱਖਿਆ ਦੇ ਲਈ ਰੂਸ ਸਭ ਤੋਂ ਵੱਡਾ ਖ਼ਤਰਾ ਹੈ। ਇਸ ਤੋਂ ਬਾਅਦ ਚੀਨ, ਈਰਾਨ ਅਤੇ ਨਾਰਥ ਕੋਰੀਆ ਦਾ ਨਾਂ ਵੀ ਲਿਆ ਗਿਆ ਸੀ।
ਟਰੰਪ ਅਤੇ ਇਸ ਤੋਂ ਪਹਿਲਾਂ ਓਬਾਮਾ ਦੇ ਦੌਰ ਵਿਚ ਰੂਸ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਲੇਕਿਨ ਇਸ ਵਿਚ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਸੀ। ਕੁਝ ਮੌਕਿਆਂ ’ਤੇ ਬਾਇਡਨ ਦੀ ਡੈਮੋਕਰੇਟਿਕ ਪਾਰਟੀ ਨੇ ਟਰੰਪ ’ਤੇ ਦੋਸ਼ ਲਾਏ ਸਨ ਕਿ ਉਹ ਚੋਣ ਜਿੱਤਣ ਲਈ ਰੂਸ ਦੀ ਮਦਦ ਲੈ ਰਹੇ ਹਨ।
ਬਾਇਡਨ ਨੇ ਪਿਛਲੇ ਮਹੀਨੇ ਪੁਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਹਮੋ-ਸਾਹਮਣੇ ਗੱਲਬਾਤ ਦਾ ਮਤਾ ਰੱਖਿਆ ਸੀ। ਇਸ ਨੂੰ ਪੁਤਿਨ ਨੇ ਕਬੂਰ ਕਰ ਲਿਆ ਸੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਹੋਈ। ਇਸੇ ਮੁਲਾਕਾਤ ਤੋਂ ਬਾਅਦ ਤੈਅ ਹੋ ਗਿਆ ਸੀ ਕਿ ਬਾਇਡਨ ਅਤੇ ਪੁਤਿਨ ਜਲਦ ਮਿਲਣਗੇ।


Share