ਅਮਰੀਕਾ: 8 ਵਿੱਚੋਂ 1 ਅਮਰੀਕੀ ਵਿਅਕਤੀ ਨੇ ਕੋਵਿਡ -19 ਲਈ  ਕੀਤਾ ਪਾਜੇਟਿਵ ਟੈਸਟ

455
Share

ਫਰਿਜ਼ਨੋ, 5 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕੋਵਿਡ ਮੌਤਾਂ ਦੀ ਗਿਣਤੀ  643,000 ਤੋਂ ਵੱਧ ਹੋ ਗਈ ਹੈ ਜਦਕਿ ਕੇਸਾਂ ਦੀ ਗਿਣਤੀ 39.5 ਮਿਲੀਅਨ  ਤੱਕ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਵਾਇਰਸ ਦੇ ਅੰਕੜਿਆਂ ਦੇ ਹਿਸਾਬ ਨਾਲ 8 ਵਿੱਚੋਂ 1 ਅਮਰੀਕੀ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ ਅਤੇ 510 ਅਮਰੀਕੀਆਂ ਵਿੱਚੋਂ 1 ਨਿਵਾਸੀ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਅਮਰੀਕਾ ਵਿੱਚ ਸਿਹਤ ਮਾਹਰ ਜਨਤਾ ਨੂੰ, ਖਾਸ ਕਰਕੇ ਬਿਨਾਂ ਟੀਕਾਕਰਨ ਹੋਏ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ।
ਵਾਇਰਸ ਦੇ ਸਾਹਮਣੇ ਆ ਰਹੇ ਕੇਸਾਂ ਵਿੱਚ ਡੈਲਟਾ ਵੇਰੀਐਂਟ
ਪ੍ਰਮੁੱਖ ਹੈ। ਦੇਸ਼ ਵਿੱਚ  ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਕਾਰਨ ਅਤੇ ਲੋਕਾਂ ਦੁਆਰਾ ਕਈ ਮੌਕਿਆਂ, ਦਿਵਸਾਂ ਜਾਂ ਤਿਉਹਾਰਾਂ ਲਈ ਇਕੱਠ ਕੀਤੇ ਜਾਣ ਕਾਰਨ ਵੀ ਵਾਇਰਸ ਦੀ ਲਾਗ ਵਿੱਚ ਵਾਧਾ ਹੋ ਰਿਹਾ ਹੈ।

Share