ਅਮਰੀਕਾ: 30 ਵਿਦਿਆਰਥੀਆਂ ਦੇ ਮਾਸਕ ਨਾ ਪਹਿਨਣ ‘ਤੇ ਅਮੈਰੀਕਨ ਏਅਰਲਾਈਨ ਦੀ ਫਲਾਈਟ ਹੋਈ ਰੱਦ

358
Share

ਫਰਿਜ਼ਨੋ (ਕੈਲੀਫੋਰਨੀਆ), 8 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਅਮੈਰੀਕਨ ਏਅਰਲਾਈਨ ਦੀ ਇੱਕ ਫਲਾਈਟ ਵਿੱਚ ਤਕਰੀਬਨ 30 ਹਾਈ ਸਕੂਲ ਵਿਦਿਆਰਥੀਆਂ ਦੇ ਲੋੜ ਅਨੁਸਾਰ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰਨ ਤੋਂ ਬਾਅਦ ਰੱਦ ਕੀਤੀ ਗਈ ਅਤੇ ਸਾਰਾ ਦਿਨ ਰਵਾਨਗੀ ਤੋਂ ਅਸਮਰੱਥ ਰਹੀ। ਸਾਊਥ ਕੈਰੋਲਿਨਾ ਦੇ ਸ਼ਾਰਲੋਟ ਤੋਂ ਨਸਾਓ, ਬਹਾਮਾਸ ਜਾਣ ਵਾਲੀ ਅਮੈਰੀਕਨ ਏਅਰਲਾਇੰਸ ਦੀ ਫਲਾਈਟ 893 ਨੂੰ ਸੋਮਵਾਰ ਸਵੇਰੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਫਲਾਈਟ ਰੱਦ ਹੋਣ ਤੋਂ ਅਗਲੇ ਦਿਨ ਰਵਾਨਾ ਕੀਤੀ ਗਈ। ਅਮੈਰੀਕਨ  ਏਅਰ ਲਾਈਨ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਕੁੱਝ ਯਾਤਰੀ ਜਹਾਜ਼ ਵਿੱਚ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰ ਰਹੇ ਸਨ  ਅਤੇ ਜਹਾਜ਼ ਦੇ ਕਰਮਚਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਇਸ ਸਥਿਤੀ ਨੂੰ ਦੇਖਦਿਆਂ ਉਡਾਣ ਨੂੰ ਰੱਦ ਕੀਤਾ ਗਿਆ ਅਤੇ
ਸਾਰੇ ਯਾਤਰੀਆਂ ਨੂੰ ਸੋਮਵਾਰ ਨੂੰ ਖਾਣੇ ਦੇ ਵਾਊਚਰਾਂ ਦੇ ਨਾਲ ਨਾਲ ਹੋਟਲ ‘ਚ ਕਮਰੇ ਵੀ ਮੁਹੱਈਆ ਕਰਵਾਏ ਗਏ । ਜਹਾਜ਼ ਵਿਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ 30 ਦੇ ਕਰੀਬ ਵਿਦਿਆਰਥੀਆਂ ਦਾ ਸਮੂਹ ਆਪਣੀ ਗ੍ਰੈਜੂਏਸ਼ਨ ਦੀ ਪਾਰਟੀ ਲਈ ਬਹਾਮਾਸ ਜਾ ਰਿਹਾ ਸੀ ਅਤੇ ਉਹਨਾਂ ਨੇ ਮਾਸਕ ਨਹੀਂ ਪਹਿਣੇ ਸਨ।ਏਅਰਲਾਈਨ ਅਧਿਕਾਰੀਆਂ ਵੱਲੋਂ ਫਲਾਈਟ ਰੱਦ ਕਰਨ ਦੇ ਬਾਅਦ ਇਸ ਸਮੂਹ ਨੂੰ  ਹੋਰ ਫਲਾਈਟ ਵਿੱਚ ਜਾਣ ਲਈ ਕਿਹਾ ਗਿਆ ਤਾਂ ਉਹ ਫੇਸ ਮਾਸਕ ਪਹਿਨਣ ਲਈ ਤਿਆਰ ਹੋ ਗਏ।

Share