ਅਮਰੀਕਾ ਸੰਸਦ ਵੱਲੋਂ 900 ਬਿਲੀਅਨ ਡਾਲਰ ਦੇ ਕੋਰੋਨਾ ਰਿਲੀਫ ਪੈਕੇਜ ਲਈ ਸਹਿਮਤੀ

519
Share

ਵਾਸ਼ਿੰਗਟਨ, 21 ਦਸੰਬਰ (ਪੰਜਾਬ ਮੇਲ)- ਕੋਰੋਨਾ ਲਾਗ ਦੀ ਬੀਮਾਰੀ ’ਚ ਲੋਕਾਂ ਦੀ ਮਦਦ ਅਤੇ ਅਰਥਵਿਵਸਥਾ ਨੂੰ ਉਭਾਰਨ ਲਈ ਅਮਰੀਕੀ ਸੰਸਦ ਨੇ 663 ਲੱਖ ਕਰੋੜ ਰੁਪਏ ਮਤਲਬ 900 ਬਿਲੀਅਨ ਡਾਲਰ ਦੇ ਕੋਰੋਨਾ ਰਿਲੀਫ ਪੈਕੇਜ ਦੇ ਲਈ ਸਹਿਮਤੀ ਦੇ ਦਿੱਤੀ ਹੈ। ਇਸ ਪੈਕੇਜ ਦੇ ਤਹਿਤ ਬੇਰੋਜ਼ਗਾਰਾਂ ਨੂੰ ਹਰ ਹਫਤੇ 300 ਡਾਲਰ (22,000 ਰੁਪਏ) ਅਤੇ ਲੋੜਵੰਦ ਲੋਕਾਂ ਨੂੰ 600 ਡਾਲਰ (44,000 ਰੁਪਏ) ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਨਵੇਂ ਪ੍ਰਬੰਧਾਂ ਦੇ ਤਹਿਤ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਕਾਰੋਬਾਰਾਂ, ਸਕੂਲਾਂ ਅਤੇ ਸਿਹਤ ਸੇਵਾਵਾਂ ਦੀ ਵੀ ਮਦਦ ਕੀਤੀ ਜਾਵੇਗੀ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣਗੇ। ਇਸ ਦੌਰਾਨ ਉਨ੍ਹਾਂ ਨੇ ਸੱਤਾ ਸੰਭਾਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮਹੀਨੇ ਵਿਚ ਅਸੀਂ ਸਭ ਕੁਝ ਠੀਕ ਕਰਨਾ ਸ਼ੁਰੂ ਕਰ ਦੇਵਾਂਗੇ। ਇਸ ਬਾਰੇ ’ਚ ਬਾਇਡਨ ਲਗਾਤਾਰ ਆਪਣੀ ਟੀਮ ਨੂੰ ਵਧਾ ਰਹੇ ਹਨ। ਬਾਇਡਨ ਨੇ ਟਵੀਟ ਕੀਤਾ, ‘‘ਇਕ ਮਹੀਨੇ ਵਿਚ ਅਸੀਂ ਸਭ ਕੁਝ ਠੀਕ ਕਰਨਾ ਸ਼ੁਰੂ ਕਰ ਦੇਵਾਂਗੇ।’’ ਬਾਇਡਨ ਦੀ ਟੀਮ ਨੇ ਕਿਹਾ ਕਿ ਉਹ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਜਲਵਾਯੂ ਤਬਦੀਲੀ ਦੇ ਮੁੱਦਿਆਂ ਨਾਲ ਨਜਿੱਠਣ ’ਚ ਦੁਨੀਆਂ ਦੀ ਅਗਵਾਈ ਕਰਨ ਲਈ ਤਿਆਰ ਹਨ। ਬਾਇਡਨ ਨੇ ਕੋਰੋਨਾ ਰਿਲੀਫ ਪੈਕੇਜ ਨੂੰ ਵੀ ਅਮਰੀਕੀ ਲੋਕਾਂ ਦੇ ਲਈ ਰਾਹਤ ਦੀ ਖ਼ਬਰ ਦੱਸਿਆ।

Share