ਅਮਰੀਕਾ ਸੈਨੇਟਰਾਂ ਵੱਲੋਂ ਤਾਲਿਬਾਨ ਤੇ ਉਸ ਦਾ ਸਮਰਥਕ ਵਿਦੇਸ਼ੀ ਸਰਕਾਰਾਂ ’ਤੇ ਪਾਬੰਦੀ ਲਾਉਣ ਲਈ ਬਿੱਲ ਪੇਸ਼

320
Share

ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ 22 ਰਿਪਬਲਿਕਨ ਸੈਨੇਟਰਾਂ ਦੇ ਇਕ ਸਮੂਹ ਨੇ ਅਫਗਾਨਿਸਤਾਨ ’ਚ ਤਾਲਿਬਾਨ ਅਤੇ ਉਸ ਦਾ ਸਮਰਥਨ ਕਰਨ ਵਾਲੀਆਂ ਸਾਰੀਆਂ ਵਿਦੇਸ਼ੀ ਸਰਕਾਰਾਂ ’ਤੇ ਪਾਬੰਦੀ ਲਾਉਣ ਦੇ ਪ੍ਰਬੰਧ ਵਾਲਾ ਇਕ ਬਿੱਲ ਪੇਸ਼ ਕੀਤਾ। ‘ਅਫਗਾਨਿਸਤਾਨ ਕਾਊਂਟਰ ਟੈਰੇਰਿਜ਼ਮ’, ਓਵਰਸਾਈਟ ਐਂਡ ਅਕਾਊਂਟੇਬਿਲਿਟੀ ਐਕਟ’ ਨੂੰ ਸੈਨੇਟਰ ਜਿਮ ਰਿਸ਼ ਨੇ ਮੰਗਲਵਾਰ ਨੂੰ ਪੇਸ਼ ਕੀਤਾ। ਉਹ ਸੈਨੇਟ ਦੀ ਵਿਦੇਸ਼ ਸਬੰਧੀ ਕਮੇਟੀ ਦੇ ਮੈਂਬਰ ਹਨ।
ਬਿੱਲ ’ਚ ਵਿਦੇਸ਼ ਮੰਤਰੀ ਤੋਂ ਇਕ ਰਿਪੋਰਟ ਦੀ ਮੰਗ ਕੀਤੀ ਗਈ ਹੈ ਕਿ 2001 ਤੋਂ 2020 ਦਰਮਿਆਨ ਤਾਲਿਬਾਨ ਨੂੰ ਸਮਰਥਨ ਦੇਣ ’ਚ ਪਾਕਿਸਤਾਨ ਦੀ ਭੂਮਿਕਾ, ਜਿਸ ਕਾਰਨ ਅਫਗਾਨਿਸਤਾਨ ਦੀ ਸਰਕਾਰ ਡਿੱਗੀ ਅਤੇ ਨਾਲ ਹੀ ਪੰਜਸ਼ੀਰ ਘਾਟੀ ਅਤੇ ਅਫਗਾਨ ਵਿਰੋਧ ਦੇ ਵਿਰੁੱਧ ਤਾਲਿਬਾਨ ਦੇ ਹਮਲੇ ’ਚ ਪਾਕਿਸਤਾਨ ਦੇ ਸਮਰਥਨ ਦੇ ਬਾਰੇ ’ਚ ਉਨ੍ਹਾਂ ਦਾ ਮੁਲਾਂਕਣ ਦੱਸਣ ਲਈ ਕਿਹਾ ਗਿਆ ਹੈ।
ਇਸ ’ਚ ਉਨ੍ਹਾਂ ਖੇਤਰਾਂ ਦੀ ਪਛਾਣ ਬਾਰੇ ਰਾਸ਼ਟਰਪਤੀ ਵੱਲੋਂ ਰਿਪੋਰਟ ਮੰਗੀ ਗਈ ਹੈ, ਜਿਥੇ ਖੇਤਰ ’ਚ ਚੀਨ, ਰੂਸ ਅਤੇ ਤਾਲਿਬਾਨ ਵੱਲੋਂ ਪੇਸ਼ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦੇ ਹੱਲ ’ਚ ਭਾਰਤ ਨਾਲ ਡਿਪਲੋਮੈਟ, ਆਰਥਿਕ ਅਤੇ ਰੱਖਿਆ ਸਹਿਯੋਗ ਨੂੰ ਵਧਾਇਆ ਜਾ ਸਕੇ। ਇਸ ’ਚ ਮੁਲਾਂਕਣ ਬਾਰੇ ਦੱਸਣ ਲਈ ਵੀ ਕਿਹਾ ਗਿਆ ਹੈ ਕਿ ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦੀ ਸੁਰੱਖਿਆ ਸਥਿਤੀਆਂ ’ਚ ਬਦਲਾਅ ਦਾ ਭਾਰਤ ਅਤੇ ਅਮਰੀਕਾ ਦਰਮਿਆਨ ਸਹਿਯੋਗ ’ਤੇ ਕਿਸ ਤਰ੍ਹਾਂ ਨਾਲ ਅਸਰ ਹੋਵੇਗਾ।

Share