ਅਮਰੀਕਾ: ਸੀ ਡੀ ਸੀ ਨੇ  ਮੋਡਰਨਾ ਅਤੇ ਜੇ ਐਂਡ ਜੇ ਦੀ ਕੋਵਿਡ -19 ਬੂਸਟਰ ਖੁਰਾਕ ਨੂੰ ਦਿੱਤੀ ਹਰੀ ਝੰਡੀ

130
Share

ਫਰਿਜ਼ਨੋ, 22 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ) ਨੇ ਵੀਰਵਾਰ ਨੂੰ ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੀ ਕੋਰੋਨਾ ਵੈਕਸੀਨ ਦੀ ਬੂਸਟਰ ਖੁਰਾਕ ਨੂੰ ਮਨਜੂਰੀ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਹੁਣ ਲੱਖਾਂ ਅਮਰੀਕੀ ਲੋਕ ਵਾਇਰਸ ਤੋਂ ਵਾਧੂ ਸੁਰੱਖਿਆ ਪ੍ਰਾਪਤ ਕਰਨ ਲਈ ਬੂਸਟਰ ਖੁਰਾਕ ਲੈ ਸਕਣਗੇ।
ਸੀ ਡੀ ਸੀ ਦਾ ਇਹ ਫੈਸਲਾ ਏਜੰਸੀ ਦੇ  ਟੀਕੇ ਸਬੰਧੀ ਸਲਾਹਕਾਰਾਂ ਦੀ ਇੱਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਆਖਰਕਾਰ ਬੂਸਟਰ ਖੁਰਾਕ ਦੀ ਸਿਫਾਰਸ਼ ਲਈ ਸਰਬਸੰਮਤੀ ਨਾਲ ਵੋਟ ਦਿੱਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਦੁਆਰਾ  ਇਹਨਾਂ ਕੰਪਨੀਆਂ ਦੇ ਟੀਕਿਆਂ ਦੀ ਬੂਸਟਰ ਖੁਰਾਕ ਲਈ ਪ੍ਰਵਾਨਗੀ ਦਿੱਤੀ ਸੀ। ਨੈਸ਼ਨਲ ਐਸੋਸੀਏਸ਼ਨ ਆਫ ਚੇਨ ਡਰੱਗ ਸਟੋਰਜ਼ ਦੇ ਬੁਲਾਰੇ ਅਨੁਸਾਰ ਫਾਰਮੇਸੀਜ਼ ਸੀ ਡੀ ਸੀ ਦੇ ਨਾਲ ਨੇੜਿਓ ਤਾਲਮੇਲ ਕਰ ਰਹੀਆਂ ਹਨ ਅਤੇ ਏਜੰਸੀ ਦੀਆਂ ਸਿਫਾਰਸ਼ਾਂ ਦੇ ਬਾਅਦ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਬੂਸਟਰ ਖੁਰਾਕਾਂ ਸ਼ੁਰੂ ਕਰਨ ਲਈ ਤਿਆਰ ਹਨ।

Share