ਅਮਰੀਕਾ ਸਰਕਾਰ ਤਿੰਨ ਕੋਰੋਨਾ ਵਾਇਰਸ ਦੇ ਟੀਕਿਆਂ ਦਾ ਕਰੇਗੀ ਅਧਿਐਨ

658
Share

ਵਾਸ਼ਿੰਗਟਨ, 11 ਜੂਨ (ਪੰਜਾਬ ਮੇਲ)- ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਰ ਐਂਥਨੀ ਕਾਫੀ ਨੇ ਕਿਹਾ ਹੈ ਕਿ ਸਰਕਾਰ ਤਿੰਨ ਕੋਰੋਨਾ ਵਾਇਰਸ ਦੇ ਟੀਕਿਆਂ ਦਾ ਅਧਿਐਨ ਕਰੇਗੀ ਤੇ ਇਸ ਦੇ ਲਈ ਫੰਡ ਜਾਰੀ ਕਰੇਗੀ। ਉਨ੍ਹਾਂ ਸੀ.ਐੱਨ.ਐੱਨ. ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਟੀਕੇ ਦਾ ਵਿਕਾਸ ਚੰਗੇ ਤਰੀਕੇ ਨਾਲ ਹੋ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਗਰਮੀਆਂ ਦੀ ਸ਼ੁਰੂਆਤ ਤੱਕ ਇਕ ਤੋਂ ਵਧੇਰੇ ਟੀਕਿਆਂ ਦਾ ਐਡਵਾਂਸ ਕਲੀਨਿਕਲ ਟ੍ਰਾਇਲ ਹੋਣ ਲੱਗੇਗਾ। ਉਨ੍ਹਾਂ ਕਿਹਾ ਕਿ ਕੁੱਲ ਮਿਲਾਕੇ ਕੋਰੋਨਾ ਵਾਇਰਸ ਦੇ ਟੀਕੇ ਦੇ ਲਈ ਇਹ ਚੰਗੀ ਖਬਰ ਹੈ।

ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਮਾਡਰਨਾ ਦੇ ਟੀਕੇ ਦਾ ਤੀਜੇ ਪੜਾਅ ‘ਤੇ ਟ੍ਰਾਇਲ ਜੁਲਾਈ ਵਿਚ ਕੀਤਾ ਜਾਵੇਗਾ। ਆਮ ਕਰਕੇ ਇਸ ਪੜਾਅ ਵਿਚ ਕਈ ਹਜ਼ਾਰ ਲੋਕਾਂ ‘ਤੇ ਇਸ ਗੱਲ ਦਾ ਪ੍ਰੀਖਣ ਕੀਤਾ ਜਾਂਦਾ ਹੈ ਕਿ ਟੀਕਾ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ ਜਾਂ ਨਹੀਂ। ਇਸ ਤੋਂ ਬਾਅਦ ਆਕਸਫੋਰਡ-ਐਸਟ੍ਰਾ ਜੇਨੇਕਾ ਵੈਕਸੀਨ ਦਾ ਅਗਸਤ ਤੇ ਜਾਨਸਨ ਐਂਡ ਜਾਨਸਨ ਦੇ ਟੀਕੇ ਦਾ ਸਤੰਬਰ ਵਿਚ ਪ੍ਰੀਖਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀਕੇ ਦਾ ਉਤਪਾਦਨ ਇਸ ਸਾਲ ਦੇ ਅਖੀਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਹੋਣ ਲੱਗੇਗਾ।

ਉਧਰ ਜਾਨਸਨ ਐਂਡ ਜਾਨਸਨ ਕੰਪਨੀ ਨੇ ਕਿਹਾ ਕਿ ਉਸ ਨੇ ਕੋਰੋਨਾ ਦੇ ਇਲਾਜ ਦੇ ਲਈ ਸੰਭਾਵਿਤ ਟੀਕੇ ਦੀ ਪਛਾਣ ਕੀਤੀ ਹੈ। ਇਸ ਦਾ ਸਤੰਬਰ ਮਹੀਨੇ ਵਿਚ ਮਨੁੱਖਾਂ ‘ਤੇ ਟੈਸਟ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਐਮਰਜੰਸੀ ਪ੍ਰਯੋਗ ਦੇ ਲਈ ਉਪਲੱਬਧ ਵੀ ਹੋ ਸਕਦਾ ਹੈ।

ਕੰਪਨੀ ਨੇ ਪਿਛਲੇ ਦਿਨੀਂ ਇਕ ਬਿਆਨ ਵਿਚ ਦੱਸਿਆ ਗਿਆ ਸੀ ਕਿ ਫਾਰਮਾਸਯੂਟਿਕਲ ਕੰਪਨੀ ਨੇ ਅਮਰੀਕੀ ਸਰਕਾਰ ਦੇ ਬਾਇਓਮੈਡੀਕਲ ਐਡਵਾਂਸ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ ਦੇ ਨਾਲ ਇਕ ਸਮਝੌਤੇ ‘ਤੇ ਦਸਤਖਤ ਕੀਤਾ ਹੈ ਜੋ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਜਾਨਸਨ ਐਂਡ ਜਾਨਸਨ ਨੇ ਜਨਵਰੀ ਵਿਚ ਏ.ਡੀ. 26 ਸਾਰਸ-ਕੋਵਿਡ-2 ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਸ ‘ਤੇ ਜਾਂਚ ਚੱਲ ਰਹੀ ਹੈ।

ਕੰਪਨੀ ਦੇ ਮੁੱਖ ਵਿਗਿਆਨੀ ਅਧਿਕਾਰੀ ਪਾਲ ਸਟੇਫੇਲਸ ਨੇ ਕਿਹਾ ਕਿ ਸਾਡੇ ਕੋਲ ਕਈ ਸੰਭਾਵਿਤ ਟੀਕੇ ਸਨ, ਜਿਨ੍ਹਾਂ ਦਾ ਪ੍ਰੀਖਣ ਅਸੀਂ ਜਾਨਵਰਾਂ ‘ਤੇ ਕੀਤਾ ਸੀ। ਉਨ੍ਹਾਂ ਵਿਚੋਂ ਸਾਨੂੰ ਬਿਹਤਰੀਨ ਨੂੰ ਚੁਣਨਾ ਸੀ, ਇਸ ਵਿਚ 15 ਜਨਵਰੀ ਤੋਂ ਲੈ ਕੇ ਹੁਣ ਤੱਕ ਕਈ ਹਫਤਿਆਂ ਦਾ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਪਤਾ ਲਾਉਣਾ ਸੀ ਕਿ ਕਿਹੜੇ ਸੰਭਾਵਿਤ ਟੀਕੇ ਵਿਚ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਕਿ ਇਕ ਪਾਸੇ ਇਹ ਪੁਖਤਾ ਹੋ ਸਕੇ ਕਿ ਅਸੀਂ ਕੰਮ ਕਰੀਏ ਤੇ ਦੂਜੇ ਪਾਸੇ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲਿਆ ਜਾ ਸਕੇ।

ਰੇਗੇਨਰਨ ਫਾਰਮਾਸਯੂਟਿਕਲ ਇੰਕ ਦੇ ਵੀਰਵਾਰ ਨੂੰ ਇਕ ਐਲਾਨ ਮੁਤਾਬਕ ਕੋਵਿਡ-19 ਦਾ ਇਲਾਜ ਕਰਨ ਵਾਲੀ ਇਕ ਦਵਾਈ ਨੂੰ ਹੁਣ ਸੰਯੁਕਤ ਰਾਜ ਅਮਰੀਕਾ ਦੇ ਨੇੜੇ ਦੇ ਕਈ ਸਥਾਨਾਂ ਵਿਚ ਰੋਗੀਆਂ ‘ਤੇ ਟੈਸਟ ਕੀਤਾ ਜਾ ਸਕਦਾ ਹੈ। ਇਹ ਸੰਯੁਕਤ ਰਾਜ ਅਮਰੀਕਾ ਵਿਚ ਇਕ ਕੋਵਿਡ-19 ਐਂਟੀਬਾਡੀ ਕਾਕਟੇਲ ਦਾ ਪਹਿਲਾ ਪ੍ਰੀਖਣ ਹੈ। ਸਫਲ ਹੋਣ ‘ਤੇ ਰੇਗੇਨਰਨ ਨੂੰ ਉਮੀਦ ਹੈ ਕਿ ਇਹ ਕੁਝ ਸਮਾਂ ਬਾਅਦ ਉਪਲੱਬਧ ਹੋ ਸਕਦਾ ਹੈ।


Share