ਅਮਰੀਕਾ ਸਮੇਤ 8 ਦੇਸ਼ਾਂ ਨੇ ਚੀਨ ਖਿਲਾਫ ਬਣਾਇਆ ਅਲਾਇੰਸ

817
Share

ਵਾਸ਼ਿੰਗਟਨ, 6 ਜੂਨ (ਪੰਜਾਬ ਮੇਲ)-  ਕੋਰੋਨਾਵਾਇਰਸ, ਸਾਊਥ ਚਾਈਨਾ-ਸੀ ਅਤੇ ਹਾਂਗਕਾਂਗ ਨੂੰ ਲੈ ਕੇ ਚੀਨ ਪੂਰੀ ਦੁਨੀਆ ਦੇ ਨਿਸ਼ਾਨੇ ‘ਤੇ ਹੈ। ਉਥੇ, ਭਾਰਤ ਦੇ ਨਾਲ ਲੱਦਾਖ ਸਰਹੱਦ ‘ਤੇ ਜਾਰੀ ਤਣਾਅ ‘ਤੇ ਵੀ ਦੁਨੀਆ ਦੀ ਨਜ਼ਰ ਹੈ। ਅਜਿਹੇ ਵਿਚ ਅਮਰੀਕਾ ਸਮੇਤ 8 ਦੇਸ਼ਾਂ ਨੇ ਚੀਨ ਦੀ ਮੌਜੂਦਗੀ ਨੂੰ ਗਲੋਬਲ ਵਪਾਰ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਲਈ ਖਤਰਾ ਮੰਨਦੇ ਹੋਏ ਇਕ ਅਲਾਇੰਸ ਬਣਾਇਆ ਹੈ। ਉਥੇ, ਇਸ ਇੰਟਰ-ਪਾਰਲਾਮੈਂਟਰੀ ਅਲਾਇੰਸ ਆਨ ਚਾਈਨਾ (ਆਈ. ਪੀ. ਏ. ਸੀ.) ਨੂੰ ਚੀਨ ਵਿਚ ਫਰਜ਼ੀ ਦੱਸਿਆ ਜਾ ਰਿਹਾ ਹੈ। ਚੀਨ ਵੱਲੋਂ ਆਖਿਆ ਗਿਆ ਹੈ ਕਿ 20ਵੀਂ ਸਦੀ ਦੀ ਤਰ੍ਹਾਂ ਉਸ ਨੂੰ ਹੁਣ ਪਰੇਸ਼ਾਨ ਨਹੀਂ ਕੀਤਾ ਜਾ ਸਕੇਗਾ ਅਤੇ ਪੱਛਮ ਦੇ ਨੇਤਾਵਾਂ ਨੰ ਕੋਲਡ ਵਾਰ ਵਾਲੀ ਸੋਚ ਤੋਂ ਬਾਹਰ ਆ ਜਾਣਾ ਚਾਹੀਦਾ ਹੈ।

ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਆਈ. ਪੀ. ਏ. ਸੀ. ਨੂੰ ਲਾਂਚ ਕੀਤਾ ਗਿਆ ਸੀ। ਇਸ ਵਿਚ ਅਮਰੀਕਾ, ਜਰਮਨੀ, ਬਿ੍ਰਟੇਨ, ਜਾਪਾਨ, ਆਸਟ੍ਰੇਲੀਆ, ਕੈਨੇਡਾ, ਸਵੀਡਨ, ਨਾਰਵੇ ਅਤੇ ਯੂਰਪ ਦੀ ਸੰਸਦ ਦੇ ਮੈਂਬਰ ਸ਼ਾਮਲ ਹਨ। ਇਸ ਦੇ ਮੁਤਾਬਕ ਚੀਨ ਨਾਲ ਜੁੜੇ ਹੋਏ ਮੁੱਦਿਆਂ ‘ਤੇ ਸਰਗਰਮਤਾ ਨਾਲ ਰਣਨੀਤੀ ਬਣਾ ਕੇ ਸਹਿਯੋਗ ਦੇ ਨਾਲ ਉਚਿਤ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਚੀਨ ਦੇ ਆਲੋਚਕ ਅਤੇ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਸੈਨੇਟਰ ਮਾਰਕੋ ਰੂਬੀਓ ਆਈ. ਪੀ. ਏ. ਸੀ. ਦੇ ਉਪ-ਪ੍ਰਧਾਨਾਂ ਵਿਚੋਂ ਇਕ ਹਨ।


Share