ਅਮਰੀਕਾ ਸਮੇਤ ਪੂਰੇ ਵਿਸ਼ਵ ’ਚ ਲੋਕਤੰਤਰ ’ਤੇ ਖਤਰਾ: ਜੋਅ ਬਾਇਡਨ

70
Share

ਵਾਸ਼ਿੰਗਟਨ, 2 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਰਲਿੰਗਟਨ ’ਚ ਜੰਗ ’ਚ ਮਾਰੇ ਗਏ ਅਮਰੀਕੀ ਲੋਕਾਂ ਦੀ ਯਾਦ ’ਚ ਹੋਏ ਪ੍ਰੋਗਰਾਮ ’ਚ ਕਿਹਾ ਕਿ ਅਮਰੀਕਾ ਸਮੇਤ ਪੂਰੇ ਵਿਸ਼ਵ ’ਚ ਲੋਕਤੰਤਰ ’ਤੇ ਖਤਰਾ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਲਈ ਜੋ ਜੰਗ ’ਚ ਮਾਰੇ ਗਏ ਹਨ, ਉਨ੍ਹਾਂ ਦੇ ਤਿਆਗ ਅਤੇ ਬਲੀਦਾਨ ਦਾ ਕਰਜ਼ਾ ਕਿਸੇ ਵੀ ਰੂਪ ’ਚ ਨਹੀਂ ਚੁਕਾਇਆ ਜਾ ਸਕਦਾ। ਅਸੀਂ ਆਪਣੇ ਸ਼ਹੀਦਾਂ ਨੂੰ ਕਿਵੇਂ ਯਾਦ ਰੱਖਦੇ ਹਾਂ, ਇਸ ’ਤੇ ਨਿਰਭਰ ਹੋਵੇਗਾ ਕਿ ਭਵਿੱਖ ’ਚ ਲੋਕਤੰਤਰ ਸੁਰੱਖਿਅਤ ਰੱਖ ਪਾਉਂਦੇ ਹਾਂ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਹਮਦਰਦੀ ਲੋਕਤੰਤਰ ਦੀ ਤਾਕਤ ਹੈ। ਸਾਨੂੰ ਇਕ-ਦੂਸਰੇ ਨੂੰ ਦੁਸ਼ਮਣ ਜਾਂ ਗੁਆਂਢੀ ਵਾਂਗ ਨਹੀਂ ਦੇਖਣਾ ਚਾਹੀਦਾ ਹੈ, ਸਗੋਂ ਹਮਦਰਦੀ ਨਾਲ ਦੇਖਣਾ ਚਾਹੀਦਾ ਹੈ। ਜਦੋਂ ਅਸੀਂ ਅਸਹਿਮਤ ਹੁੰਦੇ ਹਾਂ, ਤਾਂ ਸਾਨੂੰ ਸਮਝਣਾ ਹੋਵੇਗਾ ਕਿ ਦੂਸਰਾ ਕਿਸ ਸਥਿਤੀ ’ਚੋਂ ਲੰਘ ਰਿਹਾ ਹੈ। ਬਾਇਡਨ ਨੇ ਦੁਨੀਆਂ ’ਚ ਵਧਦੀ ਤਾਨਾਸ਼ਾਹੀ ਬਾਰੇ ਕਿਹਾ ਕਿ ਉਦਾਰੀਕਰਨ, ਮੌਕੇ ਅਤੇ ਇਨਸਾਫ ਮਿਲਣ ਦੀ ਸੰਭਾਵਨਾ ਤਾਨਾਸ਼ਾਹੀ ਵਾਲੇ ਰਾਜ ਤੋਂ ਜ਼ਿਆਦਾ ਲੋਕਤੰਤਰ ’ਚ ਹੁੰਦੀ ਹੈ।

Share