ਅਮਰੀਕਾ ਵੱਲੋਂ 5.5 ਕਰੋੜ ਟੀਕੇ ਵੰਡਣ ਦੀ ਯੋਜਨਾ ਦਾ ਐਲਾਨ

438
Share

-ਵਿਸ਼ਵ ਪੱਧਰ ’ਤੇ ਵੰਡੇ ਜਾਣ ਵਾਲੇ ਇਨ੍ਹਾਂ ਟੀਕਿਆਂ ’ਚੋਂ ਭਾਰਤ ਤੇ ਬੰਗਲਾਦੇਸ਼ ਨੂੰ ਦਿੱਤੇ ਜਾਣਗੇ 1.6 ਕਰੋੜ ਟੀਕੇ
ਵਾਸ਼ਿੰਗਟਨ, 22 ਜੂਨ (ਪੰਜਾਬ ਮੇਲ)- ਅਮਰੀਕਾ ਨੇ ਸੋਮਵਾਰ ਨੂੰ ਵਿਸ਼ਵ ਪੱਧਰ ’ਤੇ 5.5 ਕਰੋੜ ਕੋਵਿਡ-19 ਟੀਕੇ ਵੰਡਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ, ਜਿਨ੍ਹਾਂ ਵਿਚ 1.6 ਕਰੋੜ ਟੀਕੇ ਭਾਰਤ ਅਤੇ ਬੰਗਲਾਦੇਸ਼ ਵਰਗੇ ਏਸ਼ੀਆਈ ਦੇਸ਼ਾਂ ਨੂੰ ਦਿੱਤੇ ਜਾਣਗੇ। ਪਹਿਲਾਂ ਦਿੱਤੇ ਕੋਵਿਡ-19 ਦੇ 2.5 ਕਰੋੜ ਟੀਕਿਆਂ ਨੂੰ ਮਿਲਾ ਕੇ ਬਾਇਡਨ ਪ੍ਰਸ਼ਾਸਨ ਹੁਣ ਤੱਕ ਅੱਠ ਕਰੋੜ ਟੀਕੇ ਵੰਡਣ ਦੀ ਘੋਸ਼ਣਾ ਕਰ ਚੁੱਕਾ ਹੈ।¿;
ਅਮਰੀਕੀ ਰਾਸ਼ਟਰਪਤੀ ਨੇ ਕੋਵਿਡ ਮਹਾਮਾਰੀ ਨੂੰ ਵਿਸ਼ਵ ਪੱਧਰ ’ਤੇ ਖ਼ਤਮ ਕਰਣ ਦੇ ਮੱਦੇਨਜਰ ਇਨ੍ਹਾਂ ਟੀਕਿਆਂ ਨੂੰ ਜੂਨ ਦੇ ਅੰਤ ਤੱਕ ਵੰਡਣ ਦਾ ਸੰਕਲਪ ਲਿਆ ਸੀ। ਵ੍ਹਾਈਟ ਹਾਉਸ ਨੇ ਕਿਹਾ, ਦੁਨੀਆਂ ਭਰ ਵਿਚ ਕੋਵਿਡ ਮਹਾਮਾਰੀ ਨੂੰ ਖ਼ਤਮ ਕਰਨ ਦੀ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ ਰਾਸ਼ਟਰਪਤੀ ਬਾਇਡਨ ਨੇ ਪੂਰੀ ਦੁਨੀਆਂ ਨੂੰ ਟੀਕੇ ਉਪਲੱਬਧ ਕਰਾਉਣ ਵਿਚ ਸਹਾਇਤਾ ਦਾ ਵਚਨ ਕੀਤਾ ਹੈ।¿;
ਇਸ ਦੇ ਤਹਿਤ, ਸਾਡੀ ਘਰੇਲੂ ਸਪਲਾਈ ਵਿਚੋਂ ਟੀਕੇ ਦਾਨ ਕਰਨ ਦੀ ਯੋਜਨਾ ਹੈ ਅਤੇ ਰਾਸ਼ਟਰਪਤੀ ਨੇ ਜੂਨ ਦੇ ਅੰਤ ਤੱਕ ਅੱਠ ਕਰੋੜ ਟੀਕੇ ਵੰਡਣ ਦਾ ਸੰਕਲਪ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅੱਠ ਕਰੋੜ ਟੀਕਿਆਂ ਵਿਚੋਂ 75 ਫੀਸਦੀ ਕੋਵੈਕਸ ਮੁਹਿੰਮ ਦੇ ਜ਼ਰੀਏ ਵੰਡੇ ਜਾਣਗੇ, ਜਦੋਂਕਿ 25 ਫੀਸਦੀ ਟੀਕੇ ਉਨ੍ਹਾਂ ਦੇਸ਼ਾਂ ਨੂੰ ਉਪਲੱਬਧ ਕਰਾਏ ਜਾਣਗੇ, ਜੋ ਕਿ ਇਨਫੈਕਸ਼ਨ ਦੇ ਵੱਧ ਮਾਮਲਿਆਂ ਤੋਂ ਜੂਝ ਰਹੇ ਹਨ।

Share