ਅਮਰੀਕਾ ਵੱਲੋਂ 5 ਸਮੂਹ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਸੂਚੀ ‘ਚੋਂ ਬਾਹਰ

61
Share

ਵਾਸ਼ਿੰਗਟਨ, 21 ਮਈ (ਪੰਜਾਬ ਮੇਲ)- ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਆਪਣੀ ਸੂਚੀ ‘ਚੋਂ ਉਨ੍ਹਾਂ ਪੰਜ ਅੱਤਵਾਦੀ ਸਮੂਹਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਦੇ ਬਾਰੇ ‘ਚ ਮੰਨਿਆ ਜਾਂਦਾ ਹੈ ਕਿ ਇਹ ਸਾਰੇ ਗੈਰ-ਸਰਗਰਮ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨੋਟਿਸ ‘ਚ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਨੇ ਸਮੂਹਾਂ ਦੀਆਂ ਗਤੀਵਿਧੀਆਂ ਦੇ ਸਬੰਧ ‘ਚ ਲਾਜ਼ਮੀ ਪੰਜ ਸਾਲ ਦੀ ਸਮੀਖਿਆ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ।
ਹਾਲਾਂਕਿ, ਅਲਕਾਇਦਾ ਨੂੰ ਸੂਚੀ ‘ਚ ਬਰਕਾਰ ਰੱਖਿਆ ਗਿਆ ਹੈ। ਬਲੈਕਲਿਸਟ ‘ਚੋਂ ਹਟਾਏ ਗਏ ਸੰਗਠਨਾਂ ‘ਚ ਬਾਸਕ ਵੱਖਵਾਦੀ ਸਮੂਹ, ਜਾਪਾਨੀ ਸ਼ਿਨਰੀਕਿਓ, ਕੱਟੜਪੰਥੀ ਯਹੂਦੀ ਸਮੂਹ ਕਹਾਨੇ ਕੱਚ ਤੋਂ ਇਲਾਵਾ ਦੋ ਇਸਲਾਮੀ ਸਮੂਹ ਸ਼ਾਮਲ ਹਨ ਜੋ ਕਿ ਇਜ਼ਰਾਈਲ, ਫਲਸਤੀਨੀ ਖੇਤਰਾਂ ਅਤੇ ਮਿਸਰ ‘ਚ ਸਰਗਰਮ ਹਨ।


Share