ਅਮਰੀਕਾ ਵੱਲੋਂ 161 ਭਾਰਤੀਆਂ ਨੂੰ ਕੀਤਾ ਜਾਵੇਗਾ ਡਿਪੋਰਟ

403
Share

-ਡਿਪੋਰਟ ਹੋਣ ਵਾਲਿਆਂ ‘ਚ 56 ਪੰਜਾਬੀ ਵੀ ਸ਼ਾਮਲ
ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ਇਸ ਹਫਤੇ 161 ਭਾਰਤੀਆਂ ਨੂੰ ਵਾਪਸ ਭਾਰਤ ਭੇਜੇਗਾ, ਜਿਨ੍ਹਾਂ ਵਿਚੋਂ ਜ਼ਿਆਦਾ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਲੰਘ ਕੇ ਅਮਰੀਕਾ ਵਿਚ ਦਾਖਲ ਹੋਏ ਸਨ। ਇਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਵਿਚ 76 ਹਰਿਆਣਾ ਦੇ, 56 ਪੰਜਾਬ, 12 ਗੁਜਰਾਤ, 5 ਉੱਤਰ ਪ੍ਰਦੇਸ਼, 4 ਮਹਾਰਾਸ਼ਟਰ ਦੇ ਹਨ। ਇਨ੍ਹਾਂ ਤੋਂ ਇਲਾਵਾ, ਕੇਰਲ, ਤਾਮਿਲਨਾਡੂ ਅਤੇ ਤਲੰਗਨਾ ਦੇ 2-2 ਅਤੇ ਆਂਧਰਾ ਪ੍ਰਦੇਸ਼ ਅਤੇ ਗੋਆ ਦਾ 1-1 ਵਿਅਕਤੀ ਹੈ।
ਜਾਣਕਾਰੀ ਮੁਤਾਬਕ ਇਹ ਲੋਕ ਅਮਰੀਕਾ ਦੀਆਂ 95 ਜੇਲ੍ਹਾਂ ‘ਚ ਬੰਦ 1,739 ਭਾਰਤੀਆਂ ‘ਚ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਸੀ। ਆਈ.ਸੀ.ਈ. ਦੀ ਰਿਪੋਰਟ ਮੁਤਾਬਕ ਅਮਰੀਕਾ ਨੇ 2018 ‘ਚ 611 ਅਤੇ 2019 ਵਿਚ 1,616 ਭਾਰਤੀਆਂ ਨੂੰ ਵਾਪਸ ਭੇਜਿਆ ਸੀ। 161 ਲੋਕਾਂ ‘ਚ 3 ਔਰਤਾਂ ਵੀ ਸ਼ਾਮਲ ਹਨ ਅਤੇ ਹਰਿਆਣੇ ਦਾ 19 ਸਾਲਾ ਬਾਲਗ ਵੀ ਹੈ। ਅਮਰੀਕੀ ਜੇਲ੍ਹਾਂ ਵਿਚ ਬੰਦ ਹੋਰ ਭਾਰਤੀ ਨਾਗਰਿਕਾਂ ਨਾਲ ਅੱਗੇ ਹੋਣ ਵਾਲੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਿਰਾਸਤ ਵਿਚ ਲਏ ਗਏ ਵਧੇਰੇ ਲੋਕਾਂ ਨੇ ਸ਼ਰਣ ਮੰਗੀ ਸੀ ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਦੇਸ਼ ਵਿਚ ਹਿੰਸਾ ਤੇ ਤਸ਼ੱਦਦ ਦਾ ਸਾਹਮਣਾ ਕੀਤਾ ਹੈ। ਅਮਰੀਕੀ ਜੱਜ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਰਹੇ ਹਨ।


Share