ਅਮਰੀਕਾ ਵੱਲੋਂ 100 ਕਰੋੜ ਵੈਕਸੀਨ ਖਰੀਦਣ ਲਈ 2 ਕੰਪਨੀਆਂ ਨਾਲ 1492 ਹਜ਼ਾਰ ਕਰੋੜ ਦੀ ਸੰਧੀ

499
Share

ਵਾਸ਼ਿੰਗਟਨ, 26 ਜੁਲਾਈ (ਪੰਜਾਬ ਮੇਲ)- ਦੁਨੀਆਂ ਭਰ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸੇ ਦੌਰਾਨ ਅਮਰੀਕਾ ਨੇ ਕੋਰੋਨਾ ਦੀਆਂ 100 ਕਰੋੜ ਵੈਕਸੀਨ ਖਰੀਦਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਸ ਨੇ ਦੋ ਕੰਪਨੀਆਂ ਨਾਲ 2 ਬਿਲੀਅਨ ਡਾਲਰ ਭਾਵ 1492 ਹਜ਼ਾਰ ਕਰੋੜ ਰੁਪਏ ਦੀ ਸੰਧੀ ਕੀਤੀ ਹੈ। ਇਨ੍ਹਾਂ ਕੰਪਨੀਆਂ ‘ਚ ਅਮਰੀਕਾ ਦੀ ਫਾਈਜਰ ਅਤੇ ਜਰਮਨੀ ਦੀ ਬਾਇਓਐਨਟੈਕ ਕੰਪਨੀ ਸ਼ਾਮਲ ਹੈ।
ਫਾਈਜਰ ਅਤੇ ਬਾਇਓਐਨਟੈਕ ਇਕੱਠਿਆਂ ਮਿਲ ਕੇ ਵੈਕਸੀਨ ਤਿਆਰ ਕਰ ਰਹੀਆਂ ਹਨ। ਇਹ ਅੱਜ ਤੱਕ ਦਾ ਸਭ ਤੋਂ ਵੱਡਾ ਸੌਦਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਰਤਾਨੀਆ ਨੇ ਫਾਈਜਰ ਅਤੇ ਦੋ ਦੂਜੀਆਂ ਕੰਪਨੀਆਂ ਨਾਲ 90 ਕਰੋੜ ਵੈਕਸੀਨ ਖਰੀਦਣ ਦਾ ਕਰਾਰ ਕੀਤਾ ਸੀ। ਦੱਸ ਦੇਈਏ ਕਿ ਅਮਰੀਕਾ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਦੇ ਮਾਮਲੇ ਵਿਚ ਅਮਰੀਕਾ ਦੁਨੀਆਂ ਵਿਚੋਂ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਬ੍ਰਾਜ਼ੀਲ, ਤੀਜੇ ‘ਤੇ ਭਾਰਤ, ਚੌਥੇ ‘ਤੇ ਰੂਸ ਹਨ।


Share