ਅਮਰੀਕਾ ਵੱਲੋਂ ਸਾਰੀਆਂ ਨਿਯਮਤ ਵੀਜ਼ਾ ਸੇਵਾਵਾਂ ਅਣਮਿੱਥੇ ਸਮੇਂ ਲਈ ਰੱਦ

239
Share

ਵਾਸ਼ਿੰਗਟਨ, 5 ਮਈ (ਪੰਜਾਬ ਮੇਲ)- ਹੈਦਰਾਬਾਦ ਸਥਿਤ ਅਮਰੀਕੀ ਵਣਜ ਦੂਤਾਵਾਸ ਜਨਰਲ ਨੇ ਦੱਸਿਆ ਕਿ 3 ਮਈ 2021 ਤੋਂ ਸਾਰੀਆਂ ਨਿਯਮਤ ਵੀਜ਼ਾ ਸੇਵਾਵਾਂ ਨੂੰ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਵਿਚ ਸਾਰੇ ਨਿਯਮਿਤ ਗੈਰ-ਪ੍ਰਵਾਸੀ ਵੀਜ਼ਾ ਇੰਟਰਵਿਊ ਦੇ ਨਾਲ-ਨਾਲ ਇੰਟਰਵਿਊ ਵੇਅਰ ਨਿਯੁਕਤੀਆਂ ਭਾਵ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣਾ ਵੀਜ਼ਾ ਪਹਿਲਾਂ ਮਿਲੇ ਵੀਜ਼ੇ ਦੀ ਕੈਟਾਗਰੀ ਵਿਚ ਹੀ ਰੀਨਿਊ ਕਰਨਾ ਦਿੱਤਾ ਸੀ। ਇਸ ਦਾ ਐਲਾਨ ਹੈਦਰਾਬਾਦ ਵਿਚ ਮੌਜੂਦਾ ਅਮਰੀਕੀ ਵਣਜ ਦੂਤਾਵਾਸ ਵੱਲੋਂ 27 ਅਪ੍ਰੈਲ 2021 ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ਜ਼ਰੀਏ ਕੀਤਾ ਗਿਆ।
ਅਮਰੀਕਾ ਵੱਲੋਂ ਇਹ ਕਦਮ ਮੌਜੂਦਾ ਕੋਰੋਨਾ ਹਾਲਾਤ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਇਸ ਦੇ ਇਲਾਵਾ ਵਣਜ ਦੂਤਾਵਾਸ ਨੇ ਦੱਸਿਆ ਕਿ ਸਾਰੇ ਨਿਯਮਿਤ ਅਮਰੀਕੀ ਨਾਗਰਿਕ ਸੇਵਾਵਾਂ ਦੀਆਂ ਨਿਯੁਕਤੀਆਂ ਨੂੰ ਵੀ 27 ਅਪ੍ਰੈਲ 2021 ਤੋਂ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਵਣਤ ਦੂਤਾਵਾਸ ਨੇ ਅੱਗੇ ਕਿਹਾ ਕਿ ਐਮਰਜੈਂਸੀ ਅਮਰੀਕੀ ਨਾਗਰਿਕ ਸੇਵਾਵਾਂ ਨੂੰ ਸਥਾਨਕ ਸਥਿਤੀ ਮੁਤਾਬਕ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਅਮਰੀਕੀ ਵਣਜ ਦੂਤਾਵਾਸ ਵੱਲੋਂ ਸਾਰੀਆਂ ਐਮਰਜੈਂਸੀ ਐਪਲੀਕੇਸ਼ਨਾਂ ਨੂੰ ਤਵੱਜੋ ਦਿੱਤੀ ਜਾਏਗੀ।
ਪਹਿਲਾਂ ਅਮਰੀਕਾ ਵੱਲੋਂ ਭਾਰਤ ’ਤੇ 4 ਮਈ ਤੋਂ ਯਾਤਰਾ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਜੋ ਲਾਗੂ ਹੋ ਗਈ ਹੈ। ਹਾਲਾਂਕਿ ਇਸ ਯਾਤਰਾ ਪਾਬੰਦੀ ਤੋਂ ਅਮਰੀਕਾ ਵੱਲੋਂ ਵਿਦਿਆਰਥੀਆਂ, ਪੱਤਰਕਾਰਾਂ ਅਤੇ ਅਧਿਆਪਕਾਂ ਨੂੰ ਰਾਹਤ ਦਿੱਤੀ ਗਈ ਹੈ।


Share