ਅਮਰੀਕਾ ਵੱਲੋਂ ਵਿਦੇਸ਼ ’ਚ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਅਲਰਟ ਜਾਰੀ

87
Share

ਵਾਸ਼ਿੰਗਟਨ, 4 ਅਗਸਤ (ਪੰਜਾਬ ਮੇਲ)- ਅਲ ਕਾਇਦਾ ਮੁਖੀ ਆਇਮਨ ਅਲ-ਜ਼ਵਾਹਰੀ ਦੇ ਖਾਤਮੇ ਮਗਰੋਂ ਅਮਰੀਕਾ ਨੇ ਵਿਦੇਸ਼ ’ਚ ਸਫ਼ਰ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਵਿਦੇਸ਼ ਵਿਭਾਗ ਵੱਲੋਂ ਜਾਰੀ ਅਲਰਟ ’ਚ ਕਿਹਾ ਗਿਆ ਹੈ ਕਿ ਜ਼ਵਾਹਰੀ ਦੀ ਮੌਤ ਮਗਰੋਂ ਅਲ-ਕਾਇਦਾ ਦੇ ਹਮਾਇਤੀ ਜਾਂ ਉਸ ਨਾਲ ਜੁੜੀਆਂ ਜਥੇਬੰਦੀਆਂ ਅਮਰੀਕੀ ਟਿਕਾਣਿਆਂ, ਫ਼ੌਜੀਆਂ ਅਤੇ ਆਮ ਲੋਕਾਂ ’ਤੇ ਹਮਲੇ ਕਰ ਸਕਦੇ ਹਨ। ਵਿਦੇਸ਼ ਵਿਭਾਗ ਅਮਰੀਕੀ ਨਾਗਰਿਕਾਂ ਖ਼ਿਲਾਫ਼ ਦਹਿਸ਼ਤੀ ਹਮਲਿਆਂ ਦੀ ਧਮਕੀ, ਪ੍ਰਦਰਸ਼ਨਾਂ ਅਤੇ ਹੋਰ ਹਿੰਸਕ ਕਾਰਵਾਈਆਂ ਤੋਂ ਫਿਕਰਮੰਦ ਹੈ। ਉਨ੍ਹਾਂ ਕਿਹਾ ਹੈ ਕਿ ਦੁਨੀਆਂ ’ਚ ਅਮਰੀਕਾ ਨਾਲ ਜੁੜੇ ਟਿਕਾਣਿਆਂ ’ਤੇ ਦਹਿਸ਼ਤੀ ਹਮਲੇ ਵਧਣ ਦਾ ਖ਼ਦਸ਼ਾ ਹੈ।

Share