ਅਮਰੀਕਾ ਵੱਲੋਂ ਭਾਰਤ ਯਾਤਰਾ ਲਈ ਨਿਰਦੇਸ਼ਾਂ ’ਚ ਨਰਮੀ

366
Share

-ਭਾਰਤ ਨੂੰ ਯਾਤਰਾ ਨਿਰਦੇਸ਼ ਲੈਵਲ-4 ਤੋਂ ਲੈਵਲ-2 ’ਚ ਕੀਤਾ
ਵਾਸ਼ਿੰਗਟਨ, 18 ਅਗਸਤ (ਪੰਜਾਬ ਮੇਲ)-ਅਮਰੀਕਾ ਵਲੋਂ ਭਾਰਤ ਲਈ ਆਪਣੇ ਯਾਤਰਾ ਨਿਰਦੇਸ਼ਾਂ ਨੂੰ ਨਰਮ ਕੀਤਾ ਗਿਆ ਹੈ। ਉਸ ਨੇ ਪਹਿਲਾਂ ਭਾਰਤ ਨੂੰ ਲੈਵਲ-4 ’ਚ ਰੱਖਿਆ ਸੀ, ਜਿਸ ਨੂੰ ਹੁਣ ਲੈਵਲ-2 ਕਰ ਦਿੱਤਾ ਗਿਆ ਹੈ। ਲੈਵਲ-2 ਯਾਤਰਾ ਨਿਰਦੇਸ਼ ਦਾ ਅਰਥ ਹੈ ਕਿ ਸਬੰਧਤ ਦੇਸ਼ ’ਚ ਯਾਤਰਾ ਕਰਨਾ ਸੁਰੱਖਿਅਤ ਹੈ। ਭਾਰਤ ’ਚ ਕੋਵਿਡ-19 ਦੀ ਸਥਿਤੀ ’ਚ ਸੁਧਾਰ ਦੇ ਮੱਦੇਨਜ਼ਰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੇ ਦੇਸ਼ ਦੇ ਮਾਨਤਾ ਪ੍ਰਾਪਤ ਟੀਕੇ ਦੀਆਂ ਪੂਰੀਆਂ ਖੁਰਾਕਾਂ ਲਗਵਾ ਲਈਆਂ ਹਨ ਤਾਂ ਉਹ ਭਾਰਤ ਦੀ ਯਾਤਰਾ ਕਰ ਸਕਦੇ ਹਨ।

Share