ਅਮਰੀਕਾ ਵੱਲੋਂ ਭਾਰਤ ਨੂੰ ਮਿਲਣਗੇ 8 ਕਰੋੜ ਐਂਟੀ ਕੋਵਿਡ-19 ਟੀਕੇ

75
Share

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੇ ‘ਕੋਵੈਕਸ’ ਗਲੋਬਲ ਟੀਕਾ ਸਾਂਝਾ ਪ੍ਰੋਗਰਾਮ ਤਹਿਤ 8 ਕਰੋੜ ਐਂਟੀ ਕੋਵਿਡ-19 ਟੀਕੇ ਮਿਲਣਗੇ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਜਾਣਕਾਰੀ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2 ਜੂਨ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਦੱਖਣ ਅਤੇ ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਨਾਲ ਅਫਰੀਕਾ ਨੂੰ ਕੋਵੈਕਸ ਪ੍ਰੋਗਰਾਮ ਜ਼ਰੀਏ ਆਪਣੇ ਭੰਡਾਰ ਵਿਚੋਂ ਐਂਟੀ ਕੋਵਿਡ-19 ਦੇ 2.5 ਕਰੋੜ ਟੀਕਿਆਂ ਵਿਚੋਂ ਕਰੀਬ 1.9 ਕਰੋੜ ਟੀਕੇ ਵੰਡੇਗਾ। ਇਹ ਕਦਮ ਉਨ੍ਹਾਂ ਦੇ ਪ੍ਰਸ਼ਾਸਨ ਦੇ ਜੂਨ ਦੇ ਅਖੀਰ ਤੱਕ ਦੁਨੀਆਂ ਭਰ ਵਿਚ 8 ਕਰੋੜ ਟੀਕੇ ਵੰਡਣ ਦੇ ਉਦੇਸ਼ ਦਾ ਹਿੱਸਾ ਹੈ। ਵ੍ਹਾਈਟ ਹਾਊਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਵੈਕਸ ਜ਼ਰੀਏ ਕਰੀਬ 1.9 ਕਰੋੜ ਟੀਕੇ ਵੰਡੇ ਜਾਣਗੇ।¿;
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਮੇਰੇ ਕੋਲ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ ਕਿ ਟੀਕੇ ਭਾਰਤ ਵਿਚ ਕਦੋਂ ਪਹੁੰਚਣਗੇ। ਜ਼ਾਹਰ ਤੌਰ ’ਤੇ ਭਾਰਤ ਨੂੰ 8 ਕਰੋੜ ਟੀਕੇ ਮਿਲਣਗੇ ਅਤੇ ਮੇਰੀ ਜਾਣਕਾਰੀ ਮੁਤਾਬਕ ਇਸ ਖੇਤਰ ਨੂੰ ਕਰੀਬ 60 ਲੱਖ ਟੀਕੇ ਦਿੱਤੇ ਗਏ ਹਨ। ਅਸੀਂ ਜਾਣਦੇ ਹਾਂ ਕਿ ਭਾਰਤ ’ਤੇ ਇਸ ਮਹਾਮਾਰੀ ਦਾ ਕਾਫੀ ਅਸਰ ਪਿਆ ਹੈ ਅਤੇ ਅਸੀਂ ਇਨ੍ਹਾਂ ਟੀਕਿਆਂ ਜ਼ਰੀਏ ਮਦਦ ਕੀਤੀ ਹੈ। ਟੀਕਾ ਸਾਂਝਾ ਕਰਨ ਦੇ ਇਸ ਐਲਾਨ ਤੋਂ ਪਹਿਲਾਂ ਵੀ ਮਦਦ ਕੀਤੀ ਗਈ ਹੈ। ਅਸੀਂ ਭਾਰਤ ਵਿਚ ਆਪਣੇ ਹਿੱਸੇਦਾਰਾਂ ਨਾਲ ਨੇੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਤਾਂ ਜੋ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਇਸ ਦੀ ਮਦਦ ਕੀਤੀ ਜਾ ਸਕੇ।’’

Share