ਅਮਰੀਕਾ ਵੱਲੋਂ ਭਾਰਤ ‘ਤੇ ਹਵਾਬਾਜ਼ੀ ਸਮਝੌਤੇ ਦੀ ਆੜ ਹੇਠ ਪੱਖਪਾਤੀ ਨੀਤੀ ਅਪਣਾਉਣ ਦਾ ਦੋਸ਼

704
Share

-ਅਮਰੀਕਾ ਨੇ ਭਾਰਤੀ ਉਡਾਣਾਂ ‘ਤੇ ਲਾਈ ਰੋਕ
ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਭਾਰਤ ‘ਤੇ ਗੰਭੀਰ ਦੋਸ਼ ਲਾਉਂਦਿਆਂ ਸੋਮਵਾਰ ਨੂੰ ਭਾਰਤੀ ਉਡਾਣਾਂ ਰੋਕ ਦਿੱਤੀਆਂ ਹਨ। ਉਸ ਨੇ ਭਾਰਤ-ਅਮਰੀਕਾ ਹਵਾਬਾਜ਼ੀ ਸਮਝੌਤੇ ਦੀ ਆੜ ਹੇਠ ਅਣਉਚਿਤ ਤੇ ਪੱਖਪਾਤੀ ਨੀਤੀ ਅਪਣਾਉਣ ਦਾ ਦੋਸ਼ ਲਾਇਆ ਹੈ। ਟਰਾਂਸਪੋਰਟ ਵਿਭਾਗ ਦਾ ਦੋਸ਼ ਹੈ ਕਿ ਏਅਰ ਇੰਡੀਆ ਕੋਰੋਨਾਵਾਇਰਸ ਕਾਰਨ ਉਡਾਣਾਂ ‘ਤੇ ਪਾਬੰਦੀ ਦੌਰਾਨ ਭਾਰਤੀਆਂ ਨੂੰ ਘਰ ਲਿਆਉਣ ਲਈ ਉਡਾਣਾਂ ਭਰ ਰਹੀ ਹੈ। ਦੂਜੇ ਪਾਸੇ ਏਅਰ ਇੰਡੀਆ ਵੀ ਲੋਕਾਂ ਨੂੰ ਟਿਕਟਾਂ ਵੇਚ ਰਹੀ ਹੈ।
ਟਰਾਂਸਪੋਰਟ ਵਿਭਾਗ ਨੇ ਦੋਸ਼ ਲਾਇਆ ਕਿ ਏਅਰ ਇੰਡੀਆ ਪ੍ਰੋਗਰਾਮ ਨੂੰ ਉਤਸ਼ਾਹਤ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ”ਇੰਜ ਜਾਪਦਾ ਹੈ ਜਿਵੇਂ ਏਅਰ ਇੰਡੀਆ ਆਪਣੇ ਜਹਾਜ਼ ਦੀਆਂ ਨੀਤੀਆਂ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਦੀ ਵਰਤੋਂ ਇੱਕ ਠੱਗ ਦੇ ਰੂਪ ਵਿਚ ਕਰ ਰਹੀ ਹੈ। ਵਿਭਾਗ ਨੇ ਕਿਹਾ ਕਿ ਇਹ ਆਦੇਸ਼ 30 ਦਿਨਾਂ ‘ਚ ਲਾਗੂ ਹੋ ਜਾਵੇਗਾ।”
ਵਿਭਾਗ ਦਾ ਕਹਿਣਾ ਹੈ ਕਿ ਏਅਰ ਇੰਡੀਆ ਨੂੰ ਉਡਾਣ ਭਰਨ ਤੋਂ ਪਹਿਲਾਂ ਟਰਾਂਸਪੋਰਟ ਵਿਭਾਗ ਨੂੰ ਅਧਿਕਾਰਤ ਤੌਰ ‘ਤੇ ਅਰਜ਼ੀ ਦੇਣੀ ਚਾਹੀਦੀ ਹੈ, ਜਿਸ ਨਾਲ ਨਿਗਰਾਨੀ ਕਰਨਾ ਸੌਖਾ ਹੋ ਜਾਂਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਚੀਨੀ ਬੈਨ ਹਟਾਉਣ ਤੋਂ ਬਾਅਦ ਅਮਰੀਕੀ ਉਡਾਣਾਂ ‘ਤੇ ਪਾਬੰਦੀ ‘ਤੇ ਮੁੜ ਵਿਚਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਫੈਸਲਾ ਚੀਨੀ ਏਅਰ ਲਾਈਨ ਦੇ ਖਿਲਾਫ ਟਰਾਂਸਪੋਰਟ ਵਿਭਾਗ ਦੇ ਪਾਬੰਦੀ ਤੋਂ ਇਕ ਹਫਤੇ ਬਾਅਦ ਆਇਆ ਹੈ। 15 ਜੂਨ ਨੂੰ ਅਮਰੀਕੀ ਪ੍ਰਸ਼ਾਸਨ ਨੇ ਚੀਨ ਤੋਂ ਹਫ਼ਤੇ ਵਿਚ ਚਾਰ ਉਡਾਣਾਂ ਭੇਜਣ ਲਈ ਸਹਿਮਤੀ ਦਿੱਤੀ।


Share