ਅਮਰੀਕਾ ਵੱਲੋਂ ਭਾਰਤ ’ਚ ਨਾਗਰਿਕ ਸੰਗਠਨਾਂ, ਸਰਕਾਰ ਦੇ ਆਲੋਚਕਾਂ ਤੇ ਪੱਤਰਕਾਰਾਂ ਖਿਲਾਫ ਜਾਸੂਸੀ ’ਤੇ ਚਿੰਤਾ ਜ਼ਾਹਿਰ

200
Share

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਕਿਹਾ ਹੈ ਕਿ ਉਹ ਨਾਗਰਿਕ ਸੰਗਠਨਾਂ, ਸੱਤਾ ਦੇ ਆਲੋਚਕਾਂ ਅਤੇ ਪੱਤਰਕਾਰਾਂ ਖ਼ਿਲਾਫ਼ ਜਾਸੂਸ ਟੈਕਨਾਲੋਜੀ ਦੀ ਵਰਤੋਂ ਕਰਨ ਦਾ ਵਿਰੋਧ ਕਰਦਾ ਹੈ ਤੇ ਇਸ ਤੋਂ ਚਿੰਤਤ ਹੈ। ਹਾਲਾਂਕਿ ਅਮਰੀਕਾ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਭਾਰਤ ਵਿਚ ਚੱਲ ਰਹੇ ਪੈਗਾਸਸ ਵਿਵਾਦ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿਚ ਸਿਆਸਤਦਾਨਾਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਹੋਰਾਂ ਦੀ ਕਥਿਤ ਤੌਰ ’ਤੇ ਜਾਸੂਸੀ ਕਰਨ ਲਈ ਪੈਗਾਸਸ ਸਾਫਟਵੇਅਰ ਦੀ ਵਰਤੋਂ ਨੇ ਨਿੱਜਤਾ ਦੇ ਮੁੱਦਿਆਂ ’ਤੇ ਚਿੰਤਾ ਜ਼ਾਹਰ ਕੀਤੀ ਹੈ।

Share