ਅਮਰੀਕਾ ਵੱਲੋਂ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਦਾ ਡਿਪਲੋਮੈਟ ਬਾਈਕਾਟ ਕਰਨ ਦਾ ਫੈਸਲਾ

287
Share

ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਚੀਨ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮੱਦੇਨਜ਼ਰ ਬੀਜਿੰਗ ’ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਡਿਪਲੋਮੈਟ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਖਿਡਾਰੀ ਮੁਕਾਬਲਿਆਂ ’ਚ ਹਿੱਸਾ ਲੈਣਗੇ ਅਤੇ ਉਨ੍ਹਾਂ ਨੂੰ ‘ਸਾਡਾ ਪੂਰਾ ਸਮਰਥਨ’ ਮਿਲੇਗਾ ਪਰ ਉਨ੍ਹਾਂ ਕਿਹਾ, ‘ਅਸੀਂ ਖੇਡਾਂ ਨਾਲ ਜੁੜੇ ਵੱਖ-ਵੱਖ ਮੁਕਾਬਲਿਆਂ ਦਾ ਹਿੱਸਾ ਨਹੀਂ ਬਣਾਂਗੇ।’
ਸਾਕੀ ਨੇ ਪੱਤਰਕਾਰਾਂ ਨੂੰ ਕਿਹਾ, ‘ਚੀਨ ਦੇ ਸ਼ਿਨਜਿਆਂਗ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਅੱਤਿਆਚਾਰਾਂ ਨੂੰ ਦੇਖਦੇ ਹੋਏ ਅਮਰੀਕੀ ਡਿਪਲੋਮੈਟ ਜਾਂ ਅਧਿਕਾਰਤ ਨੁਮਾਇੰਦੇ ਇਨ੍ਹਾਂ ਖੇਡਾਂ ਨੂੰ ਆਮ ਘਟਨਾਕ੍ਰਮ ਵਾਂਗ ਹੀ ਲੈਣਗੇ।’ ਉਨ੍ਹਾਂ ਕਿਹਾ, ‘ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਬੁਨਿਆਦੀ ਵਚਨਬੱਧਤਾ ਹੈ। ਅਸੀਂ ਚੀਨ ਅਤੇ ਉਸ ਦੇ ਬਾਹਰ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਕਾਰਵਾਈ ਕਰਨੀ ਜਾਰੀ ਰੱਖਾਂਗੇ।’

Share