ਅਮਰੀਕਾ ਵੱਲੋਂ ਪੁਲ ਹੇਠਾਂ ਇਕੱਠੇ ਹੋਏ ਹੈਤੀ ਨਿਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ

202
Share

ਫਰਿਜ਼ਨੋ (ਕੈਲੀਫੋਰਨੀਆ), 19 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)-  ਪਿਛਲੇ ਦਿਨੀਂ ਅਮਰੀਕਾ ਦੇ ਟੈਕਸਾਸ ਵਿੱਚ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਇੱਕ ਪੁਲ ਹੇਠਾਂ ਇਕੱਠੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਅਗਲੀ ਕਾਨੂੰਨੀ ਕਾਰਵਾਈ ਦੀ ਉਡੀਕ ਕਰ ਰਹੇ ਹਨ । ਇਹਨਾਂ ਪ੍ਰਵਾਸੀਆਂ ਵਿੱਚ ਜਿਆਦਾਤਰ ਗਿਣਤੀ ਹੈਤੀ ਦੇਸ਼ ਦੇ ਨਿਵਾਸੀਆਂ ਦੀ ਮੰਨੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਬਾਈਡੇਨ ਪ੍ਰਸ਼ਾਸਨ ਦੁਆਰਾ ਉਨ੍ਹਾਂ ਹਜ਼ਾਰਾਂ ਪ੍ਰਵਾਸੀਆਂ ਨੂੰ ਐਤਵਾਰ ਤੋਂ ਹੈਤੀ ਵਾਪਸ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ ਜੋ ਟੈਕਸਾਸ ਦੀ ਸਰਹੱਦ ਪਾਰ ਇੱਕ ਪੁਲ ਦੇ ਹੇਠਾਂ ਇਕੱਠੇ ਹੋਏ ਹਨ। ਇਸ ਇਕੱਠ ਕਰਕੇ
ਬਾਰਡਰ ਫੋਰਸ ਅਧਿਕਾਰੀ ਭਾਰੀ ਦਬਾਅ ਦਾ ਸਾਹਮਣਾ ਕਰ ਰਹੇ। ਇਸ ਲਈ  ਡੇਲ ਰਿਓ ਸ਼ਹਿਰ ਵਿੱਚ ਸਥਾਨਕ ਅਤੇ ਫੈਡਰਲ ਅਧਿਕਾਰੀਆਂ ਦੇ ਦਬਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਪ੍ਰਤੀ ਦਿਨ ਪੰਜ ਤੋਂ ਅੱਠ ਉਡਾਣਾਂ ਵੱਖ -ਵੱਖ ਸ਼ਹਿਰਾਂ ਤੋਂ ਰਵਾਨਾ ਹੋਣਗੀਆਂ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰਵਾਨਗੀ ਉਡਾਣਾਂ ਲਈ ਕਿਹੜੇ ਸ਼ਹਿਰਾਂ ਦੀ ਵਰਤੋਂ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਅੰਦਾਜਨ 13,000 ਤੋਂ ਵੱਧ ਪ੍ਰਵਾਸੀ, ਜਿਹਨਾਂ ‘ਚ ਬਹੁਗਿਣਤੀ ਹੈਤੀ ਨਿਵਾਸੀਆਂ ਦੀ ਹੈ, ਦਾ ਅੰਤਰਾਸ਼ਟਰੀ ਪੁਲ ਦੇ ਹੇਠਾਂ ਪਨਾਹ ਲੈਣ ਦਾ ਅਨੁਮਾਨ ਲਗਾਇਆ ਹੈ। ਜਿਕਰਯੋਗ ਹੈ ਕਿ ਹੈਤੀ ਵਾਸੀ ਕਈ ਸਾਲਾਂ ਤੋਂ ਦੱਖਣੀ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਅਮਰੀਕਾ ਆ ਰਹੇ ਹਨ।  ਪ੍ਰਸ਼ਾਸਨ ਅਨੁਸਾਰ ਇਹ ਅਸਪਸ਼ਟ ਹੈ ਕਿ ਇੰਨੀ ਵੱਡੀ ਸੰਖਿਆ, ਇੰਨੀ ਤੇਜ਼ੀ ਨਾਲ ਕਿਵੇਂ ਇਕੱਠੀ ਹੋਈ। ਹਾਲਾਂਕਿ ਬਹੁਤ ਸਾਰੇ ਹੈਤੀਅਨ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਬਾਰੇ ਫੈਸਲਾ ਲੈਂਦੇ ਹੋਏ ਉਡੀਕ ਕਰਨ ਲਈ ਸਰਹੱਦ ਦੇ ਮੈਕਸੀਕੋ ਵਾਲੇ ਪਾਸੇ ਕੈਂਪਾਂ ਵਿੱਚ ਇਕੱਠੇ ਹੋ ਰਹੇ ਹਨ।

Share