ਅਮਰੀਕਾ ਵੱਲੋਂ ਤੇਜ਼ੀ ਨਾਲ ਨਾਲ ਫੈਲ ਰਹੇ ‘ਮੰਕੀਪੌਕਸ’ ਨਾਲ ਨਜਿੱਠਣ ਲਈ ਐਮਰਜੰਸੀ ਦਾ ਐਲਾਨ

20
Share

ਵਾਸ਼ਿੰਗਟਨ, 5 ਅਗਸਤ (ਪੰਜਾਬ ਮੇਲ)- ਅਮਰੀਕਾ ਨੇ ਤੇਜ਼ੀ ਨਾਲ ਫੈਲ ਰਹੇ ‘ਮੰਕੀਪੌਕਸ’ ਨਾਲ ਨਜਿੱਠਣ ਲਈ ਯਤਨ ਤੇਜ਼ ਕਰਨ ਲਈ ਜਨਤਕ ਸਿਹਤ ਐਮਰਜੰਸੀ ਦਾ ਐਲਾਨ ਕੀਤਾ ਹੈ। ਦੇਸ਼ ਵਿਚ 7100 ਤੋਂ ਵੱਧ ਲੋਕ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇਹ ਐਲਾਨ ਇਸ ਛੂਤ ਵਾਲੀ ਬਿਮਾਰੀ ਦਾ ਮੁਕਾਬਲਾ ਕਰਨ ਲਈ ਸੰਘੀ ਫੰਡ ਅਤੇ ਸਰੋਤ ਜੁਟਾਉਣ ਵਿਚ ਮਦਦ ਕਰੇਗੀ। ਇਸ ਬਿਮਾਰੀ ਦੇ ਲੱਛਣ ਹਨ, ਬੁਖਾਰ, ਸਰੀਰ ਵਿਚ ਦਰਦ, ਠੰਢ ਲੱਗਣਾ, ਥਕਾਵਟ ਅਤੇ ਸਰੀਰ ’ਤੇ ਕਈ ਥਾਵਾਂ ’ਤੇ ਫੋੜੇ ਹੋਣੇ ਹਨ।

Share