ਅਮਰੀਕਾ ਵੱਲੋਂ ਤਾਇਵਾਨ ਲਈ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ

303
This combination of three 2016 file photos shows, Taiwan's President Tsai Ing-wen, left, speaking at a ceremony at the Gen. Andres Rodriguez school in Asuncion, Paraguay, on June 29, U.S. President-elect Donald Trump, center, talking with President Barack Obama at White House in Washington, U.S.A. on Nov. 10, and China's President Xi Jinping arriving at La Moneda presidential palace in Santiago, Chile, on Nov. 22. With Trump's latest tweets touching on sensitive issues, China must decide how to handle an incoming American president who relishes confrontation and whose online statements appear to foreshadow shifts in foreign policy. China awoke Monday, Dec. 5, to criticism from Trump on Twitter, days after it responded to his telephone conversation with Taiwan's president by accusing the Taiwanese of playing a "little trick" on Trump. (AP Photo/Jorge Saenz, Pablo Martinez Monsivais, Luis Hidalgo, Files)
Share

ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਤਾਇਵਾਨ ਲਈ ਇਕ ਅਰਬ ਡਾਲਰ ਤੋਂ ਜ਼ਿਆਦਾ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ ਚੀਨ ਦੇ ਨਾਰਾਜ਼ ਹੋਣ ਅਤੇ ਵਾਸ਼ਿੰਗਟਨ ਅਤੇ ਬੀਜਿੰਗ ਦੇ ਵਿਚਕਾਰ ਤਣਾਅ ਵਧਣ ਦਾ ਖਦਸ਼ਾ ਹੈ, ਜੋ ਪਹਿਲਾਂ ਤੋਂ ਹੀ ਵਪਾਰ, ਤਿੱਬਤ, ਹਾਂਗਕਾਂਗ ਅਤੇ ਦੱਖਣੀ ਚੀਨ ਸਾਗਰ ਵਰਗੇ ਮੁੱਦਿਆਂ ‘ਤੇ ਆਹਮੋ-ਸਾਹਮਣੇ ਹੈ।
ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਸ ਨੇ ਤਾਇਵਾਨ ਨੂੰ ਆਪਣੀ ਰੱਖਿਆ ਸਮਰੱਥਾਵਾਂ ‘ਚ ਸੁਧਾਰ ਕਰਨ ਲਈ 135 ਭੂਮੀ ਤੋਂ ਦਾਗੀ ਜਾਣ ਵਾਲੀਆਂ ਮਿਜ਼ਾਇਲਾਂ, ਸਬੰਧ ਉਪਕਰਨਾਂ ਦੀ ਵਿਕਰੀ ਅਤੇ ਸਿਖਲਾਈ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ।
ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਪੈਕੇਜ ਕਰੀਬ ਇਕ ਅਰਬ ਡਾਲਰ ਦਾ ਹੈ। ਮਿਜ਼ਾਇਲ ‘ਬੋਇੰਗ’ ‘ਚ ਨਿਰਮਿਤ ਹੈ।
ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਪ੍ਰਸਤਾਵਿਤ ਵਿਕਰੀ ਆਪਣੇ ਸ਼ਕਤੀਸ਼ਾਲੀ ਬਲਾਂ ਨੂੰ ਆਧੁਨਿਕ ਬਣਾਉਣ ਅਤੇ ਭਰੋਸੇਯੋਗ ਰੱਖਿਆਤਮਕ ਸਮਰੱਥਾ ਬਣਾਏ ਰੱਖਣ ਲਈ ਪ੍ਰਾਪਤਕਰਤਾ ਦੇ ਕੰਟਰੋਲ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹੋਏ ਅਮਰੀਕੀ ਰਾਸ਼ਟਰੀ, ਆਰਥਿਕ ਅਤੇ ਸੁਰੱਖਿਆ ਹਿੱਤ ‘ਚ ਹੈ।


Share