ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਜ਼ਰੂਰੀ ਜਾਣਕਾਰੀ ਇਕੱਠੀ ਕਰਨ ਵਿਚ ਅਸਫਲ ਰਹੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਤੋਂ ਇਸ ਲਿਹਾਜ਼ ਨਾਲ ਭਵਿੱਖ ‘ਚ ਹੋਰ ਪਾਰਦਰਸ਼ੀ ਬਣੇ ਰਹਿਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਹੈਲਥ ਸਕੱਤਰ ਅਲੈਕਸ ਅਜ਼ਾਰ ਨੇ ਸੋਮਵਾਰ ਨੂੰ ਇਹ ਅਪੀਲ ਕੀਤੀ। ਅਜ਼ਾਰ ਨੇ ਵਿਸ਼ਵ ਸਿਹਤ ਅਸੈਂਬਲੀ (ਡਬਲਯੂ.ਐੱਚ.ਓ.) ‘ਚ ਕਿਹਾ ਕਿ ਸਾਨੂੰ ਪ੍ਰਾਥਮਿਕ ਕਾਰਨਾਂ ਦੇ ਬਾਰੇ ਵਿਚ ਸਪੱਸ਼ਟ ਹੋਣਾ ਚਾਹੀਦਾ ਹੈ ਕਿਉਂਕਿ ਇਹ ਪ੍ਰਕੋਪ ਕੰਟਰੋਲ ਤੋਂ ਬਾਹਰ ਹੁੰਦਾ ਗਿਆ। ਇਸ ਸੰਗਠਨ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਵਿਚ ਅਸਫਲ ਰਹਿਣ ਕਾਰਨ ਦੁਨੀਆਂ ਵਿਚ ਲੱਖਾਂ ਲੋਕਾਂ ਦੀ ਜਾਨ ਚਲੀ ਗਈ।
ਅਜ਼ਾਰ ਨੇ ਕਿਹਾ ਕਿ ਡਬਲਯੂ.ਐੱਚ.ਓ. ਦਾ ਸੰਚਾਲਨ ਵੀ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਅਸੀਂ ਡਬਲਯੂ.ਐੱਚ.ਓ. ਦੀ ਮਹਾਮਾਰੀ ਨਾਲ ਨਜਿੱਠਣ ਦੇ ਹਰ ਇਕ ਪਹਿਲੂ ਦੀ ਸੁਤੰਤਰ ਸਮੀਖਿਆ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਤੱਤਕਾਲੀ ਪ੍ਰਤੀਕਿਰਿਆ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਪਰ ਸਾਨੂੰ ਇਸ ਲੜਾਈ ਨੂੰ ਜਿੱਤਣ ਲਈ ਅਜੇ ਹੋਰ ਜ਼ਿਆਦਾ ਪ੍ਰਭਾਵੀ ਡਬਲਯੂ.ਐੱਚ.ਓ. ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਆਪਣੇ ਨਾਗਰਿਕਾਂ ਨੂੰ ਵਿਸ਼ਵਾਸ ਦਿਵਾ ਸਕੀਏ ਕਿ ਅਸੀਂ ਭਵਿੱਖ ਵਿਚ ਅਜਿਹੀਆਂ ਆਪਦਾਵਾਂ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ।