ਅਮਰੀਕਾ ਵੈਕਸੀਨ ਮਾਮਲੇ ’ਚ ਸੁਰੱਖਿਆ ਨੂੰ ਦੇ ਰਿਹਾ ਤਰਜੀਹ : ਜੋਅ ਬਾਇਡਨ

69
Share

ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਜੌਹਨਸਨ ਐਂਡ ਜੌਹਨਸਨ ਦੇ ਵੈਕਸੀਨ ਸ਼ਾਟ ’ਤੇ ਰੋਕ ਲਾਉਣਾ ਦਰਸਾਉਂਦਾ ਹੈ ਕਿ ਸਰਕਾਰ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ। ਬਾਇਡਨ ਨੇ ਕਿਹਾ ਕਿ ਜੇ. ਐਂਡ ਜੇ. ਦੇ ਟੀਕੇ ਉਤੇ ਲਾਈ ਆਰਜ਼ੀ ਰੋਕ ਦੇ ਬਾਵਜੂਦ ਫਾਈਜ਼ਰ ਤੇ ਮੌਡਰਨਾ ਦੇ ਵੈਕਸੀਨ ਵੱਡੀ ਗਿਣਤੀ ਵਿਚ ਮੌਜੂਦ ਹਨ। ਇਨ੍ਹਾਂ ਦੀ ਵਰਤੋਂ ਬਿਨਾਂ ਕਿਸੇ ਸਵਾਲ ਤੋਂ ਅਮਰੀਕੀਆਂ ਲਈ ਕੀਤੀ ਜਾ ਸਕਦੀ ਹੈ।
ਬਾਇਡਨ ਨੇ ਕਿਹਾ ਕਿ ਵੱਧ ਫ਼ਿਕਰ ਵਾਲੀ ਗੱਲ ਇਹ ਹੈ ਕਿ ਲੱਖਾਂ ਅਮਰੀਕੀ ਹਾਲੇ ਵੀ ਵੈਕਸੀਨ ਲਵਾਉਣ ਤੋਂ ਕਤਰਾ ਰਹੇ ਹਨ, ਜਦਕਿ ਮਹਾਮਾਰੀ ਤੋਂ ਉੱਭਰਨ ਲਈ ਟੀਕਾ ਲਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਟੀਕੇ ਉਤੇ ਲਾਈ ਰੋਕ ਸਗੋਂ ਲੋਕਾਂ ’ਚ ਭਰੋਸਾ ਬਣਾਏਗੀ ਕਿ ਸਰਕਾਰ ਸੁਰੱਖਿਆ ਨੂੰ ਪਹਿਲ ਦੇ ਰਹੀ ਹੈ। ਬਾਇਡਨ ਨੇ ਮੀਡੀਆ ਨੂੰ ਦੱਸਿਆ ਕਿ ਫਾਈਜ਼ਰ ਤੇ ਮੌਡਰਨਾ ਕੋਲ 60 ਕਰੋੜ ਵੈਕਸੀਨ ਕਰੀਬ-ਕਰੀਬ ਤਿਆਰ ਹੋਣ ਵਾਲੀਆਂ ਹਨ। ਜੌਹਨਸਨ ਐਂਡ ਜੌਹਨਸਨ ਦੇ ਟੀਕੇ ’ਚ ਸਾਹਮਣੇ ਆਈ ਖਾਮੀ ਵੀ ਕੁਝ ਦਿਨਾਂ ਵਿਚ ਦੂਰ ਕੀਤੇ ਜਾਣ ਦੀ ਆਸ ਹੈ।

Share