ਅਮਰੀਕਾ ਵਿੱਚ 1 ਹਫਤੇ ਦੌਰਾਨ 10,000 ਤੋਂ ਵੱਧ ਨਵੀਆਂ ਕੋਰੋਨਾ ਮੌਤਾਂ ਹੋਈਆਂ ਦਰਜ਼

316
Share

ਫਰਿਜ਼ਨੋ (ਕੈਲੀਫੋਰਨੀਆ), 20 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦੇਸ਼ ਵਿੱਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਦੇ ਦੌਰਾਨ ਵੀ ਭਾਰੀ ਗਿਣਤੀ ‘ਚ ਕੋਰੋਨਾ ਮੌਤਾਂ ਦਰਜ ਹੋ ਰਹੀਆਂ ਹਨ। ਇਸ ਸਬੰਧੀ ਜਾਰੀ ਹੋਏ ਫੈਡਰਲ ਅੰਕੜਿਆਂ ਦੇ ਅਨੁਸਾਰ, ਅਮਰੀਕਾ  ਨੇ ਪਿਛਲੇ ਇੱਕ ਹਫਤੇ ਵਿੱਚ 10,100 ਤੋਂ ਵੱਧ ਕੋਵਿਡ -19 ਨਾਲ ਸਬੰਧਤ ਮੌਤਾਂ ਦਰਜ ਕੀਤੀਆਂ ਹਨ।ਅੰਕੜਿਆਂ ਅਨੁਸਾਰ ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਮੌਤਾਂ ਦੀ ਗਿਣਤੀ ਵਾਲੇ ਰਾਜ ਟੈਕਸਾਸ, ਜਾਰਜੀਆ ਅਤੇ ਉੱਤਰੀ ਕੈਰੋਲਿਨਾ ਹਨ। ਇਸਦੇ ਇਲਾਵਾ ਜਾਰੀ ਕੀਤੇ ਕੋਰੋਨਾ ਅੰਕੜੇ ਦਸਦੇ ਹਨ ਕਿ ਅਮਰੀਕਾ  ਨੇ ਪਿਛਲੇ ਹਫਤੇ 1.02 ਮਿਲੀਅਨ ਤੋਂ ਵੱਧ ਕੋਰੋਨਾ ਕੇਸਾਂ ਦੀ ਵੀ ਰਿਪੋਰਟ ਕੀਤੀ ਹੈ। ਪਿਛਲੇ ਹਫਤੇ ਦੇ ਕੇਸਾਂ ਦੇ ਮੁਕਾਬਲੇ  ਜੂਨ ਦੇ ਇੱਕ ਹਫਤੇ ਵਿੱਚ ਸਿਰਫ 80,000 ਨਵੇਂ ਕੇਸ ਦਰਜ ਕੀਤੇ ਗਏ ਸਨ। ਕੇਂਦਰੀ ਅੰਕੜਿਆਂ ਦੇ ਅਨੁਸਾਰ, ਇਸ ਵੇਲੇ ਟੈਨੇਸੀ ਅਤੇ ਪੱਛਮੀ ਵਰਜੀਨੀਆ ਵਿੱਚ ਦੇਸ਼ ਦੀ ਸਭ ਤੋਂ ਵੱਧ ਕੋਰੋਨਾ ਕੇਸ ਦਰ ਹੈ, ਇਸ ਤੋਂ ਬਾਅਦ ਅਲਾਸਕਾ, ਵਯੋਮਿੰਗ, ਸਾਊਥ ਕੈਰੋਲੀਨਾ, ਮੋਂਟਾਨਾ ਅਤੇ ਕੈਂਟਕੀ ਹਨ।

Share