ਅਮਰੀਕਾ ਵਿੱਚ ਵਾਹਨਾਂ ਦੀ ਟੱਕਰ ਕਾਰਨ 8 ਪਰਵਾਸੀ ਹਲਾਕ

397
Share

ਆਸਟਿਨ, 18 ਮਾਰਚ (ਪੰਜਾਬ ਮੇਲ)- ਅਮਰੀਕਾ ਵਿੱਚ ਟੈਕਸਾਸ ਦੇ ਸਰਹੱਦੀ ਸ਼ਹਿਰ ਡੇਲ ਰੀਓ ਵਿੱਚ ਪਰਵਾਸੀਆਂ ਨਾਲ ਭਰੇ ਹੋਏ ਇੱਕ ਪਿਕਅੱਪ ਟਰੱਕ ਵੱਲੋਂ ਦੂਜੇ ਟਰੱਕ ਨੂੰ ਟੱਕਰ ਮਾਰੇ ਜਾਣ ਕਾਰਨ 8 ਪਰਵਾਸੀਆਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦੋਂ ਟਰੱਕ ਡਰਾਈਵਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੁਲੀਸ ਮੁਲਾਜ਼ਮ ਉਸ ਦਾ ਪਿੱਛਾ ਕਰ ਰਹੇ ਸਨ। ਟੈਕਸਾਸ ਜਨਤਕ ਸੁਰੱਖਿਆ ਵਿਭਾਗ (ਡੀਐੱਸਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਸੋਮਵਾਰ ਦੁਪਹਿਰ ਨੂੰ ਯੂ.ਐੱਸ. ਹਾਈਵੇ 277 ’ਤੇ ਲਾਲ ਰੰਗ ਦੇ ਇੱਕ ਡੌਜ ਟਰੱਕ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿ ਉਹ ਡੇਲ ਰੀਓ ਵਿੱਚ ਸਾਹਮਣੇ ਤੋਂ ਆ ਰਹੇ ਸਫੇਦ ਰੰਗ ਦੇ ਫੋਰਡ ਐੱਫ-150 ਟਰੱਕ ਨਾਲ ਟਕਰਾ ਗਿਆ। ਫੋਰਡ ਐੱਫ-150 ਟਰੱਕ ਦੇ ਡਰਾਈਵਰ ਅਤੇ ਇੱਕ ਯਾਤਰੀ ਬੱਚੇ ਤੋਂ ਇਲਾਵਾ ਡੋਜ ਪਿਕਅੱਪ ਟਰੱਕ ਦੇ ਇੱਕ ਜ਼ਖ਼ਮੀ ਯਾਤਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡੀਪੀਐੱਸ ਮੁਤਾਬਕ ਮਾਰੇ ਗਏ ਸਾਰੇ ਅੱਠ ਜਣੇ ਅਤੇ ਡੌਜ ਟਰੱਕ ਵਿੱਚੋਂ ਬਚਿਆ ਯਾਤਰੀ ਅਮਰੀਕਾ ’ਚ ਗ਼ੈਰਕਾਨੂੰਨੀ ਪਰਵਾਸੀ ਸਨ। ਹਾਲਾਂਕਿ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਟਰੱਕ ਡਰਾਈਵਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਿਸ ਤਰ੍ਹਾਂ ਕੀਤੀ, ਜਿਸ ਕਾਰਨ ਪੁਲੀਸ ਮੁਲਾਜ਼ਮਾਂ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Share