ਅਮਰੀਕਾ ਵਿੱਚ ਮੇਰਠ ‘ਚ ਜਨਮੇ ਭਾਰਤੀ ਮੂਲ ਦੇ ਡਾਕਟਰ ਨੇ ਕੋਰੋਨਾ ਪੀੜਤ ਮਹਿਲਾ ਦਾ ਫੇਫੜਾ ਕੀਤਾ ਟਰਾਂਸਪਲਾਂਟ

701
Share

ਸ਼ਿਕਾਗੋ, 12 ਜੂਨ (ਪੰਜਾਬ ਮੇਲ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਅੰਕਿਤ ਭਾਰਤ ਦੀ ਅਗਵਾਈ ਵਿੱਚ ਸਰਜਨਾਂ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਨ•ਾਂ ਨੇ ਕੋਰੋਨਾ ਵਾਇਰਸ ਪੀੜਤ ਔਰਤ ਦਾ ਫੇਫੜਾ ਟਰਾਂਸਪਲਾਂਟ ਕੀਤਾ ਹੈ। ਅਮਰੀਕਾ ਵਿੱਚ ਇਹ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਇਹ ਆਪਣੇ ਤਰ•ਾਂ ਦੀ ਪਹਿਲੀ ਸਰਜਰੀ ਹੈ। ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਜਨਮੇ ਅੰਕਿਤ ਦੀ ਅਗਵਾਈ ਵਿੱਚ ਡਾਕਟਰਾਂ ਨੇ ਇੱਕ ਮਹਿਲਾ ਦਾ ਫੇਫੜਾ ਟਰਾਂਸਪਲਾਂਟ ਕੀਤਾ ਹੈ। ਮਹਿਲਾ ਦਾ ਇਹ ਫ਼ੇਫੜਾ ਕੋਰੋਨਾ ਕਾਰਨ ਖਰਾਬ ਹੋ ਗਿਆ ਸੀ। ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਬਾਅਦ ਅਮਰੀਕਾ ਵਿੱਚ ਇਹ ਇਸ ਤਰ•ਾਂ ਦੀ ਪਹਿਲੀ ਸਰਜਰੀ ਮੰਨੀ ਜਾ ਰਹੀ ਹੈ।
ਸ਼ਿਕਾਗੋ ਸਥਿਤ ਨੌਰਥ ਵੈਸਟਰਨ ਮੈਡੀਸਿਨ ਹਸਪਤਾਲ ਨੇ ਕਿਹਾ ਕਿ ਜਿਸ ਮਹਿਲਾ ਦੀ ਇਹ ਸਰਜਰੀ ਕੀਤੀ ਗਈ, ਉਸ ਦੀ ਉਮਰ ਲਗਭਗ 20-25 ਸਾਲ ਹੈ। ਨੌਰਥ ਵੈਸਟਰਨ ਮੈਡੀਸਿਨ ਫੇਫੜਾ ਟਰਾਂਸਪਲਾਂਟ ਪ੍ਰੋਗਰਾਮ ਦੇ ਥੋਰੇਸਿਕ ਸਰਜਰੀ ਮੁਖੀ ਤੇ ਸਰਜੀਕਲ ਡਾਇਰੈਕਟਰ ਅੰਕਿਤ ਸ਼ਰਮਾ ਨੇ ਕਿਹਾ ਕਿ ਫੇਫੜੇ ਦਾ ਟਰਾਂਸਪਲਾਂਟ ਕੀਤਾ ਜਾਣਾ ਹੀ ਉਸ ਔਰਤ ਦੇ ਜਿਉਂਦੇ ਰਹਿਣ ਦਾ ਇੱਕ ਮਾਤਰ ਬਦਲ ਸੀ। ਮੇਰਠ ਵਿੱਚ ਜਨਮੇ ਅੰਕਿਤ ਭਾਰਤ ਨੇ ਕਿਹਾ ਕਿ ਉਸ ਨੇ ਹੁਣ ਤੱਕ ਦਾ ਇਹ ਸਭ ਤੋਂ ਔਖਾ ਟਰਾਂਸਪਲਾਂਟ ਕੀਤਾ ਹੈ। ਇਸ ਤੋਂ ਪਹਿਲਾਂ ਯੂਰਪੀ ਦੇਸ਼ ਆਸਟਰੇਲੀਆ ਵਿੱਚ 45 ਸਾਲ ਦੀ ਇੱਕ ਔਰਤ ਦਾ ਫੇਫੜਾ ਟਰਾਂਸਪਲਾਂਟ ਕੀਤਾ ਗਿਆ ਸੀ।


Share