ਅਮਰੀਕਾ ਵਿੱਚ ਕੋਰੋਨਾ ਟੀਕਿਆਂ ਦੀ ਵੰਡ ‘ਚ ਸਹਾਇਤਾ ਕਰਨਗੇ ਸੈਨਾ ਦੇ ਜਵਾਨ

442
Share

ਫਰਿਜ਼ਨੋ, 6 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)-  ਅਮਰੀਕਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਕੋਰੋਨਾ ਟੀਕਾਕਰਨ ਨੂੰ ਤੇਜ਼ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ।  ਇਸ ਸੰਬੰਧੀ ਵ੍ਹਾਈਟ ਹਾਊਸ ਦੇ ਸੀਨੀਅਰ ਕੋਰੋਨਾ ਵਾਇਰਸ  ਦੇ ਸਲਾਹਕਾਰ ਐਂਡੀ ਸਲਾਵਿਤ ਨੇ ਐਲਾਨ ਕਰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ 1000 ਤੋਂ ਵੱਧ ਸਰਗਰਮ ਡਿਊਟੀ ਸੈਨਿਕ ਸੰਯੁਕਤ ਰਾਜ ਵਿੱਚ ਟੀਕਾਕਰਨ ਸਥਾਨਾਂ ਦੀ ਸਹਾਇਤਾ ਕਰਨਗੇ ਜਦਕਿ  ਕੈਲੀਫੋਰਨੀਆ ਵਿੱਚ ਇਸ ਮਹੀਨੇ ਵਿੱਚ ਅਮਰੀਕੀ ਸੈਨਾ ਦੇ ਜਵਾਨ ਟੀਕਾ ਸਪਲਾਈ ਵਿੱਚ ਆਪਣਾ ਯੋਗਦਾਨ ਪਾਉਣਗੇ। ਸਲਾਵਿਤ ਅਨੁਸਾਰ ਰੱਖਿਆ ਸੱਕਤਰ ਲੋਇਡ ਅਸਟਿਨ ਨੇ ਇਸ ਕਦਮ ‘ਤੇ ਸਹਿਮਤੀ ਪ੍ਰਗਟ ਕਰਦਿਆਂ ਕੈਲੀਫੋਰਨੀਆ ਵਿੱਚ ਸੈਨਿਕਾਂ ਦਾ ਇਹ  ਮਿਸ਼ਨ 10 ਦਿਨਾਂ ਦੇ ਅੰਦਰ ਅੰਦਰ ਸ਼ੁਰੂ ਕਰਨ ਬਾਰੇ ਕਿਹਾ ਹੈ।  ਵ੍ਹਾਈਟ ਹਾਊਸ ਦੀ ਕੋਵਿਡ -19 ਰਿਸਪੌਂਸ ਟੀਮ ਨੇ  ਘੋਸ਼ਣਾ ਕਰਦਿਆਂ ਜਾਣਕਾਰੀ ਦਿੱਤੀ ਕਿ ਸਰਕਾਰ ਗਰਮੀਆਂ ਦੇ ਅਖੀਰ ਤੱਕ ਛੇ ਹੋਰ ਵਾਧੂ ਸੈਨਿਕ ਕੰਪਨੀਆਂ ਨੂੰ ਘਰੇਲੂ ਕੋਰੋਨਾ ਟੈਸਟਾਂ ਦੀ ਸਪਲਾਈ 60 ਮਿਲੀਅਨ ਤੋਂ ਵੱਧ  ਤੱਕ  ਪਹੁਚਾਉਣ ਲਈ ਸਹਾਇਤਾ ਕਰੇਗੀ। ਸਰਕਾਰ ਰੱਖਿਆ ਉਤਪਾਦਨ ਐਕਟ ਰਾਹੀਂ ਘਰੇਲੂ ਟੈਸਟਿੰਗ ਦੀ ਸਪਲਾਈ ਨੂੰ ਵੀ ਵਧਾ ਰਹੀ ਹੈ।

Share