ਅਮਰੀਕਾ ਵਿਚ 5 ਕਰੋੜ ਤੋਂ ਜ਼ਿਆਦਾ ਲੋਕ ਖੁਰਾਕੀ ਅਸੁਰੱਖਿਆ ਦਾ ਕਰ ਰਹੇ ਸਾਹਮਣਾ

157
Share

ਨਿਊਯਾਰਕ, 4 ਜਨਵਰੀ (ਪੰਜਾਬ ਮੇਲ)- ਕੋਰੋਨਾ ਦੇ ਕਾਰਨ ਕਈ ਦੇਸ਼ਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਈ ਹੈ। ਅਰਥ ਵਿਵਸਥਾ ਦੇ ਆਕਾਰ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵੀ ਇਸ ਤੋਂ ਬਚਿਆ ਨਹੀਂ ਰਿਹਾ। ਮਹਾਮਾਰੀ ਦੇ ਕਾਰਨ ਵੱਡੇ ਪੱਧਰ ’ਤੇ ਲੋਕਾਂ ਨੇ ਰੋਜ਼ਗਾਰ ਅਤੇ ਇਸ ਦਾ ਅਸਰ ਇਹ ਹੋਇਆ ਹੈ ਕਿ ਅਮਰੀਕਾ ਵਿਚ ਭੁੱਖ ਦੀ ਸਮੱਸਿਆ ਖੜ੍ਹੀ ਹੋ ਗਈ।

ਅਮਰੀਕਾ ਦੀ ਸਭ ਤੋਂ ਵੱਡੀ ਭੁੱਖ ਰਾਹਤ ਸੰਸਥਾ ਫੀਡਿੰਗ ਅਮਰੀਕਾ ਦੀ ਰਿਪੋਰਟ ਮੁਤਾਬਕ, ਇੱਥੇ ਦਸੰਬਰ ਦੇ ਆਖਰ ਵਿਚ 5 ਕਰੋੜ ਤੋਂ ਜ਼ਿਆਦਾ ਲੋਕ ਖੁਰਾਕੀ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਸੀ। ਯਾਨੀ ਹਰ ਛੇਵਾਂ ਅਮਰੀਕੀ ਭੁੱਖ ਨਾਲ ਜੂਝ ਰਿਹਾ ਸੀ। ਬੱਚਿਆਂ ਦੇ ਮਾਮਲੇ ਵਿਚ ਸਥਿਤੀ ਹੋਰ ਬੁਰੀ ਹੈ। ਹਰ ਚੌਥਾ ਅਮਰੀਕੀ ਬੱਚਾ ਭੁੱਖਾ ਰਹਿਣ ਲਈ ਮਜਬੂਰ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੂਨ ਤੋਂ ਹੀ ਅਮਰੀਕਾ ਵਿਚ ਖਾਣ ਦੇ ਜ਼ਰੂਰਤਮੰਦਾਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਓਵਰ ਆਲ ਪੂਰੇ ਦੇਸ਼ ਵਿਚ ਅਜਿਹੇ ਜ਼ਰੂਰਤਮੰਦ ਮਹਾਮਾਰੀ ਤੋਂ ਪਹਿਲਾਂ  ਦੀ ਤੁਲਨਾ ਵਿਚ ਦੁੱਗਣੇ ਹੋ ਗਏ ਹਨ। ਅਜਿਹੇ ਜ਼ਰੂਰਤਮੰਦ ਪਰਵਾਰਾਂ ਦੀ ਗਿਣਤੀ ਜਿਨ੍ਹਾਂ ਵਿਚ ਬੱਚੇ ਵੀ ਮੌਜੂਦ ਹਨ, ਤਿੰਨ ਗੁਣਾ ਵਧੀ ਹੈ।
ਫੀਡਿੰਗ ਅਮਰੀਕੀ ਨੈਟਵਰਕ ਨੇ Îਇੱਕ ਮਹੀਨੇ ਵਿਚ 54.8 ਕਰੋੜ ਖਾਣੇ ਦੇ ਪੈਕੇਟ ਵੰਡੇ। ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੀ ਤੁਲਨਾ ਵਿਚ ਇਹ 52 ਪ੍ਰਤੀਸ਼ਤ ਜ਼ਿਆਦਾ ਹੈ। ਜਿੱਥੇ ਵੀ ਖੁਰਾਕ ਸਮੱਗਰੀ ਵੰਡੀ ਜਾਂਦੀ ਹੈ, ਇਸ ਨੂੰ ਲੈਣ ਲਈ ਲੰਮੀ ਲਾਈਨ ਲੱਗ ਰਹੀ ਸੀ। ਸੰਸਥਾ ਸ਼ਹਿਰ ਵਿਚ ਕ੍ਰਿਸਮਸ ਤੋਂ ਠੀਕ ਪਹਿਲਾਂ ਹਰ ਸਾਲ ਔਸਤਨ 500 ਲੋਕਾਂ ਨੂੰ ਖਾਣਾ ਮੁਹੱਈਆ ਕਰਾਉਂਦੀ ਸੀ। ਇਸ ਵਾਰ ਇਹ ਅੰਕੜਾ 8500 ਹੋ ਗਿਆ।


Share