ਅਮਰੀਕਾ ਵਿਚ ਗ਼ੈਕਰਾਨੂੰਨੀ ਪ੍ਰਵਾਸੀਆਂ ਅਤੇ ਖੇਤੀ ਕਾਮਿਆਂ ਨੂੰ ‘ਪੱਕੇ’ ਕਰਨ ਦਾ ਅੱਧਾ ਕੰਮ ਮੁਕੰਮਲ

430
Share

ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਗ਼ੈਕਰਾਨੂੰਨੀ ਪ੍ਰਵਾਸੀਆਂ ਅਤੇ ਖੇਤੀ ਕਾਮਿਆਂ ਨੂੰ ਪੱਕਾ ਕਰਨ ਦਾ ਅੱਧਾ ਕੰਮ ਮੁਕੰਮਲ ਹੋ ਗਿਆ ਜਦੋਂ ਸੰਸਦ ਦੇ ਹੇਠਲੇ ਸਦਨ ਵਿਚ ਵੀਰਵਾਰ ਦੇਰ ਸ਼ਾਮ ਦੋ ਅਹਿਮ ਇੰਮੀਗ੍ਰੇਸ਼ਨ ਬਿਲ ਪਾਸ ਕਰ ਦਿਤੇ ਗਏ। ਹੁਣ ਇਨ੍ਹਾਂ ਬਿਲਾਂ ਨੂੰ ਪ੍ਰਵਾਨਗੀ ਲਈ ਸੈਨੇਟ ਵਿਚ ਭੇਜਿਆ ਜਾਵੇਗਾ ਅਤੇ ਪੰਜ ਲੱਖ ਤੋਂ ਵੱਧ ਭਾਰਤੀ ਅਮਰੀਕਾ ਦੇ ਵਸਨੀਕ ਬਣ ਜਾਣਗੇ।  ਅਮੈਰਿਕਨ ਡ੍ਰੀਮ ਐਂਡ ਪ੍ਰੌਮਿਜ਼ ਐਕਟ, 2021 ਦੇ ਹੱਕ ਵਿਚ 228 ਅਤੇ ਵਿਰੋਧ ਵਿਚ 197 ਵੋਟਾਂ ਪਈਆਂ। ਸੰਸਦ ਦੇ ਹੇਠਲੇ ਸਦਨ ਵਿਚ ਬਿਲ ਪਾਸ ਹੋਣ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਮੁਲਕ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰਾਂ ਵੱਲ ਇਹ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਮੁਢਲੇ ਤੌਰ ’ਤੇ ਡਰੀਮਰਜ਼ ਨੂੰ ਵੱਡੀ ਰਾਹਤ ਮਿਲੇਗੀ।


Share