ਅਮਰੀਕਾ ਵਿਚ ਹੁਣ ਫਾਰਮੇਸੀ ਦੀਆਂ ਦੁਕਾਨਾਂ ‘ਤੇ ਵੀ ਹੋਵੇਗਾ ਕੋਰੋਨਾ ਟੈਸਟ

852
Share

ਵਾਸ਼ਿੰਗਟਨ, 26 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਗਵਰਨਰ ਨੇ ਆਖਿਆ ਹੈ ਕਿ ਉਥੋਂ ਦੀਆਂ ਫਾਰਮੇਸੀ ਦੀਆਂ ਦੁਕਾਨਾਂ ਨੂੰ ਕੋਰੋਨਾਵਾਇਰਸ ਦੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਗਵਰਨਰ ਐਂਡਿ੍ਰਓ ਕੁਓਮੋ ਨੇ ਆਖਿਆ ਹੈ ਕਿ ਕਰੀਬ 5,000 ਫਾਰਮੇਸੀ ਦੀਆਂ ਦੁਕਾਨਾਂ ਵਿਚ ਟੈਸਟਿੰਗ ਹੋ ਪਾਵੇਗੀ ਅਤੇ ਟੀਚਾ ਹੈ ਕਿ ਰੁਜ਼ਾਨਾ 40,000 ਟੈਸਟ ਕਰਵਾਏ ਜਾਣ। ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 9 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 53 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਕਰੀਬ ਇਕ ਤਿਹਾਈ ਲੋਕ ਸਿਰਫ ਨਿਊਯਾਰਕ ਵਿਚ ਮਾਰੇ ਗਏ।ਇਸ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਆਪਣੀ ਰੁਜ਼ਾਨਾ ਵਾਂਗ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਤੇ ਆਖਿਆ ਕਿ ਇਹ ਉਨ੍ਹਾਂ ਦੇ ਸਮੇਂ ਅਤੇ ਯਤਨਾਂ ਦੇ ਬਰਬਾਦੀ ਹੈ।


Share