ਅਮਰੀਕਾ ਵਿਚ ਹੁਣ ਤਕ 10 ਲੱਖ ਦੇਸ਼ ਵਾਸੀਆਂ ਨੂੰ ਲਾਇਆ ਜਾ ਚੁੱਕਿਆ ਕੋਰੋਨਾ ਮਾਰੂ ਟੀਕਾ

591
Share

ਵਾਸ਼ਿੰਗਟਨ, 24 ਦਸੰਬਰ (ਪੰਜਾਬ ਮੇਲ)- ਅਮਰੀਕੀ ਪ੍ਰਸ਼ਾਸਨ ਆਪਣੇ ਦੇਸ਼ ਵਾਸੀਆਂ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੋ ਚੁੱਕਾ ਹੈ, ਇਸੇ ਲੜੀ ਵਿਚ ਕੋਰੋਨਾ ਮਾਰੂ ਟੀਕਾ ਤੇਜ਼ੀ ਨਾਲ ਲੋਕਾਂ ਨੂੰ ਲਾਇਆ ਜਾ ਰਿਹਾ ਹੈ, ਹੁਣ ਤਕ ਘਟੋ ਘਟ 10 ਲੱਖ ਦੇਸ਼ ਵਾਸੀਆਂ ਨੂੰ ਇਹ ਟੀਕਾ ਲਾਇਆ ਜਾ ਚੁੱਕਿਆ ਹੈ। ਜਿ਼ਕਰਯੋਗ ਹੈ ਕਿ ਕੀ ਬੀਤੇ ਦਿਨ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਨੇ ਜਨਤਕ ਤੌਰ ਉਤੇ ਕੋਰੋਨਾ ਰੋਕੂ ਟੀਕਾ ਲਾ ਕੇ ਲੋਕਾਂ ਦਾ ਇਹ ਭਰਮ ਦੂਰ ਕੀਤਾ ਸੀ ਕਿ ਇਹ ਟੀਕਾ ਲੋਕਾਂ ਲਈ ਸੁਰੱਖਿਅਤ ਹੈ। ਸਿਹਤ ਮਹਿਕਮੇ ਦੇ ਅਧਿਕਾਰੀ ਰਾਬਰਟ ਰੈਡਫੀਲਡ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ  ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਹੁਣ ਤਕ 10 ਲੱਖ ਤੋਂ ਵੱਧ ਲੋਕਾਂ ਨੂੰ ਇਹ ਟੀਕਾ ਲਾਇਆ ਜਾ ਚੁੱਕਾ  ਹੈ ਅਤੇ ਅੱਗੇ ਵੀ ਇਹ ਪ੍ਰਕਿਰਿਆ ਜੰਗੀ ਪੱਧਰ ਉਤੇ ਜਾਰੀ ਰਹੇਗੀ। ਲੋਕਾਂ ਨੂੰ ਫਿਲਹਾਲ ਪਾਰਟੀਆਂ ਵਿਚ ਨਾ ਜਾਣ ਅਤੇ ਵਧੇਰੇ ਧਿਆਨ ਰੱਖਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਫਾਈਜ਼ਰ-ਬਾਇਐਨਟੈਕ ਅਤੇ ਮੋਡੇਰਨਾ ਨੇ ਅਮਰੀਕਾ ਵਿਚ ਹਫਤੇ ਦੇ ਅਖੀਰ ਤੱਕ ਦੋ ਦਿਨਾਂ ਲਈ ਇਕ ਕਰੋੜ ਵੈਕਸੀਨ ਦੀ ਸਪਲਾਈ ਕੀਤੀ ਹੈ। ਇਸ ਦੇ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਲੋਕ ਪੂਰੀ ਅਹਿਤਿਆਤ ਵਰਤਨ ਅਤੇ ਮਾਸਕ ਪਾ ਕੇ ਰੱਖਣ ਅਤੇ ਸਮਾਜਕ ਦੂਰੀ ਵੀ ਬਣਾਈ ਰਖਣ।


Share