ਅਮਰੀਕਾ ਵਿਚ ਰਿਕਾਰਡ ਪੱਧਰ ‘ਤੇ ਪੁੱਜੀ ਬੇਰੋਜ਼ਗਾਰੀ

863
ਵਾਸ਼ਿੰਗਟਨ, 28 ਮਈ (ਪੰਜਾਬ ਮੇਲ)-  ਦੁਨੀਆ ਵਿਚ ਜਿੱਥੇ ਕੋਰੋਨਾ ਮਹਾਮਾਰੀ ਦੇ ਮ੍ਰਿਤਕਾਂ ਦੀ ਗਿਣਤੀ 3.52 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਅਮਰੀਕਾ ਇਸ ਦਾ ਐਪੀਸੈਂਟਰ ਯਾਨੀ ਸੰਕਰਮਣ ਦਾ ਨਵਾਂ ਕੇਂਦਰ ਬਣ ਗਿਆ ਹੈ। ਇੱਥੇ ਹੁਣ ਤੱਕ 1 ਲੱਖ 700 ਲੋਕ ਜਾਨ ਗੁਆ ਚੁੱਕੇ ਹਨ। ਕੋਰੋਨਾ ਸੰਕਟ ਦੇ ਚਲਦਿਆਂ ਕਰੀਬ 3.86 ਕਰੋੜ ਅਮਰੀਕੀ ਬੇਰੋਜ਼ਗਾਰੀ ਭੱਤੇ ਦੇ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਸੇ ਦੇ ਨਾਲ ਅਮਰੀਕਾ ਵਿਚ ਬੇਰੋਜ਼ਗਾਰੀ 80 ਸਾਲ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਈ।

ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਕੇਰਿਸਾ ਨੇ ਅਮਰੀਕਾ ਦੇ ਨਵੇਂ ਐਪੀਸੈਂਟਰ ਬਣਨ ਦੀ ਗੱਲ ਕਹਿੰਦੇ ਹੋਏ ਦੱਸਿਆ ਕਿ ਮੌਜੂਦਾ ਸਮਾਂ ਅਮਰੀਕਾ ਵਿਚ ਲਾਕਡਾਊਨ ਜਿਹੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਨਹੀਂ ਹੈ। ਖ਼ਾਸ ਤੌਰ ‘ਤੇ ਅਜਿਹੇ ਸਮੇਂ ‘ਤੇ ਜਦ ਕਿ ਬਰਾਜ਼ੀਲ ਅਤੇ ਲੈਟਿਨ ਅਮਰੀਕੀ ਦੇਸ਼ਾਂ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਬਰਾਜ਼ੀਲ ਵਿਚ ਕਾਫੀ ਸਮੇਂ ਤੱਕ ਬੁਰੇ ਹਾਲਾਤ ਬਣੇ ਰਹਿਣ ਦੀ ਚਿਤਾਵਨੀ ਵੀ ਦਿੱਤੀ।
ਅਮਰੀਕਾ ਵਿਚ ਬੇਰੋਜ਼ਗਾਰੀ ਦੀ ਦਰ 14.7 ਫੀਸਦੀ ਦੇ ਉਚੇ ਪੱਧਰ ‘ਤੇ ਪਹੁੰਚ ਗਈ। ਹਾਲਾਤਾਂ ਨਾਲ ਨਿਪਟਣ ਅਤੇ ਬਾਜ਼ਾਰ ਵਿਚ ਖਰੀਦਦਾਰੀ ਵਧਾਉਣ ਦੇ ਮਕਸਦ ਨਾਲ ਅਮਰੀਕੀ ਕਿਰਤ ਮੰਤਰਾਲਾ ਬੇਰੋਜ਼ਗਾਰਾਂ ਦੇ ਖਾਤੇ ਵਿਚ ਸਿੱਧੀ ਰਕਮ ਭੱਤੇ ਦੇ ਤੌਰ ‘ਤੇ ਦੇ ਰਿਹਾ ਹੈ। ਸਰਕਾਰ ਨੇ ਕੰਪਨੀਆਂ ਕੋਲੋਂ ਅਜਿਹੇ ਕਰਮਚਾਰੀਆਂਦੀ ਰਿਪੋਰਟ ਮੰਗੀ ਹੈ ਜੋ ਬੁਲਾਉਣ ਦੇ ਬਾਵਜੁਦ ਨੌਕਰੀ ‘ਤੇ ਨਹੀਂ ਆ ਰਹੇ। ਕਿਉਂਕਿ ਭੱਤੇ ਦਾ ਮਕਸਦ ਨੌਕਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਹੈ ਨਾ ਕਿ ਇਸ ‘ਤੇ ਨਿਰਭਰਤਾ ਬਣਾਉਣਾ।
ਕੋਰੋਨਾ ਵਾਇਰਸ ਦੇ ਚਲਦਿਆਂ ਪੂਰੀ ਦੁਨੀਆ ਵਿਚ ਛਾਈ ਮੰਦੀ ਨੂੰ ਦੇਖਦੇ ਹੋਏ ਕਈ ਦੇਸ਼ ਬੇਰੋਜ਼ਗਾਰਾਂ ਅਤੇ ਅਸਥਾਈ ਕਰਮਚਰੀਆਂ ਨੂੰ ਕੰਮ ਨਾ ਮਿਲਣ ਦੇ ਚਲਦਿਆਂ ਭੱਤਾ ਦੇਣ ਲਈ ਮਜਬੂਰ ਹੋ ਗਏ। ਇਨ੍ਹਾਂ ਵਿਚ ਫਰਾਂਸ ਨੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਵੇਤਨ ਦਾ 84 ਫ਼ੀਸਦੀ ਭੱਤਾ ਅਤੇ ਆਮ ਮਜ਼ਦੂਰਾਂ ਨੂੰ 100 ਫੀਸਦੀ ਭੱਤਾ ਦਿੱਤਾ ਹੈ। ਸਪੇਨ ਨੇ ਸਾਰੇ ਕਰਮਚਾਰੀਆਂ ਨੂੰ ਪੂਰਾ ਵੇਤਨ ਅਤੇ ਅਸਥਾਈ ਕਾਮਿਆਂ ਨੰ ਭੱਤਾ ਦੇਣ ਦਾ ਆਦੇਸ਼ ਦਿੱਤਾ। ਬ੍ਰਿਟੇਨ ਨੇ ਕਰਮਚਾਰੀਆਂ ਨੂੰ ਭੁਗਤਾਨ ਦੇ ਲਈ 80 ਫੀਸਦੀ ਸਰਕਾਰੀ ਫੰਡ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜਦ ਕਿ ਕੈਨੇਡਾ, ਗਰੀਸ, ਜਾਪਾਨ ਅਤੇ ਨਾਰਵੇ ਦੀ ਸਰਕਾਰਾਂ ਵੀ ਬੇਰੋਜ਼ਗਾਰਾਂ ਅਤੇ ਕਰਮਚਾਰੀਆਂ ਨੂੰ ਭੱਤੇ ਦੇ ਰਹੀ ਹੈ।