ਅਮਰੀਕਾ ਵਿਚ ਮੈਡੀਕੇਅਰ ਪ੍ਰੀਮੀਅਮ ਵਿਚ ਹੋਇਆ ਭਾਰੀ ਵਾਧਾ

368
Share

ਸੈਕਰਾਮੈਂਟੋ 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਘੱਟ ਆਮਦਨੀ ਨਾਲ ਗੁਜਾਰਾ ਕਰ ਰਹੇ ਬਹੁਤੇ ਅਮਰੀਕੀ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਣਾ ਤੈਅ ਹੈ। ਸੰਘੀ ਸਰਕਾਰ ਨੇ ਮੈਡੀਕੇਅਰ ਪ੍ਰੀਮੀਅਮ ਵਧਾਉਣ ਦਾ ਐਲਾਨ ਕੀਤਾ ਹੈ। ਪਾਰਟ ਬੀ ਪ੍ਰੀਮੀਅਮ ਵਿਚ 14.5% ਵਾਧਾ ਕੀਤਾ ਗਿਆ ਹੈ। ਇਸ ਵਾਧੇ ਕਾਰਨ ਸਭ ਤੋਂ ਘੱਟ ਆਮਦਨੀ ਵਾਲੇ ਲੋਕਾਂ ਨੂੰ ਅਗਲੇ ਸਾਲ 2022 ਵਿਚ ਪ੍ਰਤੀ ਮਹੀਨਾ 170 ਡਾਲਰ ਪ੍ਰੀਮੀਅਮ ਦੀ ਅਦਾਇਗੀ ਕਰਨੀ ਪਵੇਗੀ ਜੋ ਇਸ ਸਾਲ 148.50 ਡਾਲਰ ਪ੍ਰਤੀ ਮਹੀਨਾ ਹੈ। ਮੈਡੀਕੇਅਰ ਪਾਰਟ ਬੀ ਵਿਚ ਡਾਕਟਰ ਦੀਆਂ ਸੇਵਾਵਾਂ, ਕੁਝ ਵਿਸ਼ੇਸ਼ ਘਰ ਵਿਚ ਦਿੱਤੀਆਂ ਜਾਣ ਵਾਲੀਆਂ ਡਾਕਟਰੀ ਸੇਵਾਵਾਂ, ਡਾਕਟਰੀ ਸਾਜ ਸਮਾਨ ਤੇ ਹੋਰ ਡਾਕਟਰੀ ਅਤੇ ਸਿਹਤ ਸੇਵਾਵਾਂ ਸ਼ਾਮਿਲ ਹਨ। ਇਹ ਸੇਵਾਵਾਂ ਮੈਡੀਕੇਅਰ ਪਾਰਟ ਏ ਵਿਚ ਸ਼ਾਮਿਲ ਨਹੀਂ ਹਨ।


Share