ਅਮਰੀਕਾ ਵਿਚ ਗੋਲੀਬਾਰੀ ਦੀਆਂ 3 ਘਟਨਾਵਾਂ, ਚਾਰ ਲੋਕਾਂ ਦੀ ਮੌਤ, 18 ਜ਼ਖਮੀ

574
Share

ਸਿਨਸਿਨਾਟੀ, 17 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸਿਨਸਿਨਾਟੀ ਵਿਚ ਐਤਵਾਰ ਨੂੰ ਤਿੰਨ ਅਲੱਗ ਅਲੱਗ ਥਾਵਾਂ ‘ਤੇ ਗੋਲੀਬਾਰੀ ਵਿਚ 18 ਲੋਕ ਜ਼ਖਮੀ ਹੋ ਗਏ ਜਦ ਕਿ ਚਾਰ ਦੀ ਮੌਤ ਹੋ ਗਈ। ਸਹਾਇਕ ਪੁਲਿਸ ਮੁਖੀ ਪੌਲ  ਨਿਊਡੀਗੇਟ ਨੇ ਦੱਸਿਆ ਕਿ ਸ਼ਹਿਰ ਦੇ ਓਵਰ ਦ ਰਿਨੇ ਇਲਾਕੇ ਵਿਚ ਗੋਲੀਬਾਰੀ ਦੀ ਇੱਕ ਘਟਨਾ ਵਿਚ 10 ਲੋਕਾਂ ਨੂੰ ਗੋਲੀ ਲੱਗੀ। ਜਿਸ ਵਿਚ ਦੋ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ। ਸ਼ਹਿਰ ਦੇ ਵੌਲਟਨ ਹਿਲਸ ਇਲਾਕੇ ਵਿਚ ਹੈਰੀਅਰ ਬੀਚਰ ਸਟੋਈ ਹਾਊਸ ਦੇ ਕੋਲ ਵੀ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਵਿਚ 3 ਲੋਕਾਂ ‘ਤੇ ‘ਤੇ ਹਮਲਾ ਕੀਤਾ ਗਿਆ।

ਇਨ੍ਹਾਂ ਤੋਂ ਇਲਾਵਾ ਐਵਾਂਡੇਲ ਇਲਾਕੇ ਵਿਚ ਚਾਰ ਲੋਕਾਂ ਨੂੰ ਗੋਲੀ ਮਾਰੀ ਗਈ।  ਇੱਥੇ ਪੁਲਿਸ ਨੂੰ ਸ਼ੱਕ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ। ਕਿਸੇ ਵੀ ਮਾਮਲੇ ਵਿਚ ਕਿਸੇ ਸ਼ੱਕੀ ਦੀ ਗ੍ਰਿਫਤਾਰੀ ਨਹੀਂ ਹੋਈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਇਹ ਤਿੰਨੋਂ ਗੋਲੀਬਾਰੀ ਦੀ ਘਟਨਾਵਾਂ ਇੱਕ ਤੋਂ ਡੇਢ ਘੰਟੇ ਦੇ ਦਰਮਿਆਨ ਵਾਪਰੀਆਂ। ਸਹਾਇਕ ਪੁਲਿਸ ਮੁਖੀ ਨੇ ਕਿਹਾ ਕਿ ਸਿਨਸਿਨਾਟੀ ਵਿਚ ਇੱਕ ਬੇਹੱਦ ਹਿੰਸਕ ਰਾਤ ਹੈ, ਲੱਗ ਰਿਹਾ ਕਿ ਕਰੀਬ 17 ਪੀੜਤ ਹਨ ਜਿਨ੍ਹਾਂ ਵਿਚੋਂ 4 ਦੀ ਮੌਤ ਹੋਣ ਦੀ ਸੰਭਾਵਨਾ ਹੈ।
ਅਮਰੀਕਾ ਦੇ ਉਤਰੀ ਫਿਲਾਡੇਲਫੀਆ ਵਿਚ ਸ਼ਨਿੱਚਰਵਾਰ ਨੂੰ ਨੌਜਵਾਨਾਂ ਦੇ ਸਮੂਹ ਵਿਚ ਹੋਈ ਗੋਲੀਬਾਰੀ ਵਿਚ ਪੰਜ ਲੋਕ ਜ਼ਖਮੀ ਹੋ ਗਏ। ਪੁਲਿਸ ਨੇ  ਦੱਸਿਆ ਕਿ ਵੀਕੈਂਡ ਦੇ ਮੌਕੇ ‘ਤੇ ਇੱਕੋ ਹੀ ਥਾਂ ‘ਤੇ 200 ਤੋਂ ਜ਼ਿਆਦਾ ਲੋਕ ਇਕੱਠੇ ਹੋ ਗਏ ਸੀ ਅਤੇ ਇਸੇ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਅਜੇ ਹਾਲ ਹੀ ਵਿਚ ਵਾਈਟ ਹਾਊਸ ਦੇ ਕੋਲ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੇ ਦੌਰਾਨ ਰਾਸ਼ਟਰਪਤੀ ਟਰੰਪ ਕੋਰੋਨਾ  ਵਾਇਰਸ  ‘ਤੇ ਚਲ ਰਹੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਅਮਰੀਕੀ ਖੁਫ਼ੀਆ ਸੇਵਾ ਦੇ ਏਜੰਟਾਂ ਨੂੰ ਰਾਸ਼ਟਰਪਤੀ ਟਰੰਪ ਨੂੰ ਸੁਰੱਖਿਅਤ ਥਾ ‘ਤੇ ਲਿਜਾਣਾ ਪਿਆ ਸੀ।  ਇਹੀ ਨਹੀਂ ਵਾਸ਼ਿੰਗਟਨ ਡੀਸੀ ਵਿਚ ਇੱਕ ਆਊਟਡੋਰ ਪਾਰਟੀ ਵਿਚ ਝਗੜੇ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦ ਕਿ 20 ਹੋਰ ਜ਼ਖਮੀ ਹੋ ਗਏ ਸੀ।


Share