ਅਮਰੀਕਾ ਵਿਚ ਕੋਰੋਨਾਵਾਇਰਸ ਤੋਂ ਠੀਕ ਹੋਈ ਔਰਤ ਨੇ ਖੂਨਦਾਨ ਕਰਨ ਦਾ ਲਿਆ ਫੈਸਲਾ

699
Share

ਕਿਹਾ, ‘ਮੇਰੇ ਖੂਨ ‘ਚ ਹੋ ਸਕਦੈ ਇਸ ਦਾ ਜਵਾਬ’
ਨਿਊਯਾਰਕ, 3 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੀ ਇਕ ਮਹਿਲਾ ਟਿਫਨੀ ਪਿਨਕੇਨੀ ਉਹਨਾਂ ਹਾਲਾਤਾਂ ਨੂੰ ਯਾਦ ਕਰਦਿਆਂ ਅਜੇ ਵੀ ਸਹਿਮ ਜਾਂਦੀ ਹੈ ਜਦੋਂ ਇਸ ਮਹਾਮਾਰੀ ਨੇ ਉਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ ਪਰ ਨਿਊਯਾਰਕ ਸ਼ਹਿਰ ਦੀ ਇਸ ਔਰਤ ਨੇ ਇਸ ਬੀਮਾਰੀ ਤੋਂ ਜੰਗ ਜਿੱਤ ਕੇ ਹੁਣ ਗੰਭੀਰ ਰੂਪ ਨਾਲ ਬੀਮਾਰ ਹੋਰ ਮਰੀਜ਼ਾਂ ਦੇ ਇਲਾਜ ਦੇ ਲਈ ਆਪਣਾ ਖੂਨਦਾਨ ਕਰਨ ਦਾ ਫੈਸਲਾ ਲਿਆ ਹੈ।
ਪਿਨਕੇਨੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਜਾਣਨਾ ਨਿਸ਼ਚਿਤ ਰੂਪ ਨਾਲ ਜ਼ਰੂਰੀ ਹੈ ਕਿ ਮੇਰੇ ਖੂਨ ਵਿਚ ਇਸ ਦਾ ਜਵਾਬ ਹੋ ਸਕਦਾ ਹੈ। ਨਿਊਯਾਰਕ ਮਾਊਂਟ ਸਿਨਾਈ ਹਸਪਤਾਲ ਦੇ ਪ੍ਰਧਾਨ ਡਾਕਟਰ ਡੇਵਿਡ ਰੀਚ ਨੇ ਕਿਹਾ ਕਿ ਇਹ ਇਕ ਮੁਹਿੰਮ ਦਾ ਜ਼ਬਰਦਸਤ ਹਿੱਸਾ ਹੈ। ਉਹਨਾਂ ਕਿਹਾ ਕਿ ਪਿਨਕੇਨੀ ਵੀ ਉਸ ਦੌੜ ਵਿਚ ਸ਼ਾਮਲ ਹੋਈ ਹੈ, ਜੋ ਖੂਨ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਲੋਕ ਇਸ ਬੀਮਾਰੀ ਦੇ ਸਾਹਮਣੇ ਖੁਦ ਨੂੰ ਬਹੁਤ ਮਜਬੂਰ ਮਹਿਸੂਸ ਕਰ ਰਹੇ ਹਨ। ਇਹੀ ਸਮਾਂ ਹੈ ਜਦੋਂ ਲੋਕ ਆਪਣੇ ਸਾਥੀ ਮਨੁੱਖਾਂ ਦੀ ਮਦਦ ਕਰ ਸਕਦੇ ਹਨ। ਇਸ ਮਹਾਮਾਰੀ ਕਾਰਣ ਸਹਿਮੀ ਜਨਤਾ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੀਮਾਰ ਰਿਸ਼ਤੇਦਾਰਾਂ ਵਲੋਂ ਸੋਸ਼ਲ ਮੀਡੀਆ ‘ਤੇ ਮਦਦ ਦੀ ਅਪੀਲ ਕਰ ਰਹੇ ਹਨ ਤੇ ਇਸ ਬੀਮਾਰੀ ਤੋਂ ਬਾਅਦ ਸਿਹਤਮੰਦ ਹੋਏ ਲੋਕਾਂ ਤੋਂ ਪੁੱਛ ਰਹੇ ਹਨ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਹਨ।
ਮਿਸ਼ੀਗਨ ਸਟੇਟ ਯੂਨੀਵਰਸਿਟੀ ਮੁਤਾਬਕ 1000 ਤੋਂ ਵਧੇਰੇ ਲੋਕਾਂ ਨੇ ਇਕੱਲੇ ਰਾਸ਼ਟਰੀ ਕੋਵਿਡ-19 ‘ਕੰਵਲਸੇਂਟ ਪਲਾਜ਼ਮਾ ਪ੍ਰੋਜੈਕਟ’ ਦੇ ਲਈ ਦਸਤਖਤ ਕੀਤੇ। ਕਈ ਹਸਪਤਾਲਾਂ ਨੇ ਪਲਾਜ਼ਮਾ ਦਾਨ ਤੇ ਰਿਸਰਚ ਦੇ ਲਈ ਸਮੂਹ ਦਾ ਗਠਨ ਕੀਤਾ। ਪਿਨਕੇਨੀ ਮਾਰਚ ਦੇ ਪਹਿਲੇ ਹਫਤੇ ਬੀਮਾਰ ਪਈ ਸੀ। ਸਭ ਤੋਂ ਪਹਿਲਾਂ ਉਸ ਨੂੰ ਬੁਖਾਰ ਹੋਇਆ ਤੇ ਫਿਰ ਠੰਡ ਲੱਗਣ ਲੱਗੀ। ਉਹ ਠੀਕ ਤਰ੍ਹਾਂ ਸਾਹ ਨਹੀਂ ਲੈ ਪਾ ਰਹੀ ਸੀ ਤੇ ਜ਼ੋਰ ਨਾਲ ਸਾਹ ਲੈਣ ‘ਤੇ ਛਾਤੀ ਵਿਚ ਦਰਦ ਹੋ ਰਿਹਾ ਸੀ। ਦੋ ਬੱਚਿਆਂ ਦੀ ਇਕੱਲੀ ਮਾਂ ਪਿਨਕੇਨੀ ਆਪਣੇ 9 ਤੇ 16 ਸਾਲ ਦੇ ਬੇਟਿਆਂ ਦੇ ਬਾਰੇ ਚਿੰਤਤ ਹੈ। 39 ਸਾਲਾ ਪਿਨਕੇਨੀ ਦਾ ਮਾਊਂਟ ਸਿਨਾਈ ਵਿਚ ਇਲਾਜ ਹੋਇਆ ਸੀ ਤੇ ਜਦੋਂ ਹਸਪਤਾਲ ਨੇ ਉਹਨਾਂ ਨੂੰ ਸਿਹਤ ਜਾਂਚ ਲਈ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਕੀ ਉਹ ਖੂਨ ਦਾਨ ‘ਤੇ ਵਿਚਾਰ ਕਰੇਗੀ ਤਾਂ ਉਸ ਨੇ ਝੱਟ ਹਾਂ ਕਰ ਦਿੱਤੀ।


Share