ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ 2 ਲੱਖ ਮੌਤਾਂ!

727
Share

ਵਾਸ਼ਿੰਗਟਨ, 3 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੀ ਇਨਫੈਕਸ਼ਨ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਦੇਖਦੇ ਹੋਏ ਪੈਂਟਾਗਨ ਨੇ ਇਕ ਲੱਖ ਡੈੱਡ ਬਾਡੀ ਦੇ ਕਫਨ (ਬਾਡੀ ਬੈਗ) ਦਾ ਆਰਡਰ ਦਿੱਤਾ ਹੈ। ਕੁਝ ਨਿਊਜ਼ ਰਿਪੋਰਟਸ ਦੇ ਹਵਾਲੇ ਤੋਂ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ 2 ਲੱਖ ਮੌਤਾਂ ਹੋ ਸਕਦੀਆਂ ਹਨ। ਇਕ ਨਵੀਂ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਨੂੰ 3 ਸਾਲ ਪਹਿਲਾਂ ਹੀ ਕੋਰੋਨਾਵਾਇਰਸ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ ਪਰ ਅਮਰੀਕਾ ਨੇ ਇਸ ਨਾਲ ਲੱਡ਼ਣ ਲਈ ਕੋਈ ਤਿਆਰੀ ਨਹੀਂ ਕੀਤੀ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਵੀਰਵਾਰ ਤੱਕ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਚੱਲਦੇ ਮਰਨ ਵਾਲਿਆਂ ਦੀ 5811 ਹੋ ਗਈ ਹੈ। ਅਮਰੀਕਾ ਦੇ ਕਰੀਬ 90 ਫੀਸਦੀ ਇਲਾਕੇ ਲਾਕਡਾਊਨ ਹਨ ਪਰ ਵਾਇਰਸ ਫੈਲਦਾ ਹੀ ਜਾ ਰਿਹਾ ਹੈ।

ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 2,40,660 ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕੀ ਸਰਕਾਰ ਨੇ ਆਪਣੇ ਸਟਾਕ ਤੋਂ ਡੈੱਡ ਬਾਡੀ ਲਈ 50 ਹਜ਼ਾਰ ਕਫਨ ਦਾ ਇੰਤਜ਼ਾਮ ਕਰ ਲਿਆ ਹੈ। ਪਰ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕਡ਼ਾ ਦੇਖਦੇ ਹੋਏ ਇਸ ਤੋਂ 3 ਗੁਣਾ ਜ਼ਿਆਦਾ ਡੈੱਡ ਬਾਡੀ ਲਈ ਕਫਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਅਤੇ ਨਿਊਯਾਰਕ ਜਿਹੇ ਰਾਜਾਂ ਵਿਚ ਲਾਸ਼ਾਂ ਨੂੰ ਰੱਖਣ ਲਈ ਥਾਂ ਤੱਕ ਘੱਟ ਪੈ ਗਈ ਹੈ।

ਮੰਗਲਵਾਰ ਨੂੰ ਨਿਊਯਾਰਕ ਵਿਚ ਬਰੂਕਲਿਨ ਦੇ ਇਕ ਹਸਪਤਾਲ ਦੇ ਬਾਹਰ ਇਕ ਰੈਫ੍ਰੀਜ਼ੈਰੇਟੇਡ ਟਰੱਕ ਖਡ਼੍ਹਾ ਕੀਤਾ ਗਿਆ ਸੀ। ਹਸਪਤਾਲ ਵਿਚ ਕੋਰੋਨਾਵਾਇਰਸ ਕਾਰਨ ਲਾਸ਼ਾਂ ਨੂੰ ਟਰੱਕ ਵਿਚ ਭਰਿਆ ਜਾ ਰਿਹਾ ਸੀ। ਨਿਊਯਾਰਕ ਵਿਚ ਕੋਰੋਨਾਵਾਇਰਸ ਕਾਰਨ 2000 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਥੇ ਵਾਇਰਸ ਦੇ 92,381 ਮਾਮਲੇ ਸਾਹਮਣੇ ਆਏ ਹਨ। ਹਸਪਤਾਲ ਕੋਲ ਡੈੱਡ ਬਾਡੀ ਲਈ ਬਾਡੀ ਬੈਗ ਘੱਟ ਪੈ ਗਏ ਹਨ। ਡੈੱਡ ਬਾਡੀ ਨੂੰ ਬੈੱਡ ਸ਼ੀਟ ਵਿਚ ਲਪੇਟ ਕੇ ਕੰਮ ਚਲਾਇਆ ਜਾ ਰਿਹਾ ਹੈ।


Share