ਅਮਰੀਕਾ ਵਿਚ ਕਾਲੇ ਅਤੇ ਗੋਰਿਆਂ ਦੇ ਲਈ ਅਲੱਗ ਅਲੱਗ ਨਿਆ ਪ੍ਰਣਾਲੀ : ਕਮਲਾ ਹੈਰਿਸ

615
Share

ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਡੈਮੋਕਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ ਕਾਲੇ ਅਤੇ ਗੋਰਿਆਂ ਦੇ ਲਈ ਅਲੱਗ ਅਲੱਗ ਨਿਆ ਪ੍ਰਣਾਲੀ ਹੈ। ਕੈਲੀਫੋਰਨੀਆ ਤੋਂ ਭਾਰਤੀ ਮੂਲ ਦੀ ਸੀਨੇਟਰ ਨੇ ਦੇਸ਼ ਦੀ Îਨਿਆ ਪ੍ਰਣਾਲੀ ਵਿਚ ਨਸਲਵਾਦ ਨੂੰ ਸਵੀਕਾਰ ਨਹੀਂ ਕਰਨ ‘ਤੇ ਰਾਸ਼ਟਰਪਤੀ  ਟਰੰਪ ਅਤੇ ਅਟਾਰਨੀ ਜਨਰਲ ਦੀ ਆਲੋਚਨਾ ਵੀ ਕੀਤੀ। ਹੈਰਿਸ ਦੀ ਨਸਲਵਾਦ ‘ਤੇ ਟਿੱਪਣੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦ ਰਾਸ਼ਟਰਪਤੀ ਚੋਣ ਵਿਚ ਦੋ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਡੈਮੋਕਰੇਟਿਕ ਪਾਰਟੀ ਵਲੋਂ ਜੋਅ ਬਿਡੇਨ ਰਿਪਬਲਿਕਨ  ਉਮੀਦਵਾਰ  ਅਤੇ ਰਾਸ਼ਟਰਪਤੀ ਟਰੰਪ ਨੂੰ ਸਖ਼ਤ ਟੱਕਰ ਦੇ ਰਹੇ ਹਨ।  ਹੈਰਿਸ ਮੌਜੂਦਾ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਚੁਣੌਤੀ ਦੇ ਰਹੀ ਹੈ। ਹੈਰਿਸ ਨੇ ਕਿਹਾ, ਅਮਰੀਕੀ ਨਿਆ ਪ੍ਰਣਾਲੀ ਵਿਚ ਨਸਲਵਾਦ ਡੂੰਘਾਈ ਤੱਕ ਬੈਠਾ ਹੈ, ਲੇਕਿਨ ਰਾਸ਼ਟਰਪਤੀ ਟਰੰਪ ਅਤੇ ਅਟਾਰਨੀ ਜਨਰਲ ਵਿਲੀਅਮ ਬਾਰ ਇਸ  ਤੋਂ ਇਨਕਾਰ ਕਰ ਰਹੇ ਹਨ। ਇਹ ਲੋਕ ਦੂਜੀ ਦੁਨੀਆ ਵਿਚ ਜੀਅ ਰਹੇ ਹਨ।

ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿਚ ਹੈਰਿਸ ਨੇ ਕਿਹਾ ਕਿ ਅੱਜ ਅਮਰੀਕਾ ਦੀ ਹਕੀਕਤ ਉਹ ਹੈ ਜੋ ਅਸੀਂ ਪੀੜੀਆਂ ਦਰ ਪੀੜੀਆਂ ਦੇਖਦੇ ਆ ਰਹੇ ਹਾਂ। ਸਹੀ ਮਾਇਨੇ ਵਿਚ ਕਹੀਏ ਤਾਂ ਦੇਸ਼ ਵਿਚ ਦੋ ਨਿਆ ਪ੍ਰਣਾਲੀਆਂ  ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, ਇਹ ਗੱਲ ਠੀਕ ਹੈ ਕਿ ਸਾਡੇ ਇੱਥੇ ਦੋ ਨਿਆ ਪ੍ਰਣਾਲੀਆਂ ਹਨ, ਲੇਕਿਨ ਅਸੀਂ ਕਾਨੂੰਨ ਤਹਿਤ ਹੀ ਬਰਾਬਰ ਨਿਆ ਦੇ ਲਈ ਲੜ ਰਹੇ ਹਾਂ। ਮੈਂ ਅਤੇ ਜੋਅ ਬਿਡੇਨ ਨੇ ਇੱਕ ਰਸਮੀ ਨਿਆ ਪ੍ਰਣਾਲੀ ਦਾ ਪ੍ਰਸਤਾਵ ਕੀਤਾ ਹੈ।
ਸੱਤਾ ਵਿਚ ਆਏ ਤਾਂ ਅਪਰਾਧੀਆਂ ਨੂੰ ਗਲ਼ ‘ਤੇ ਪੈਰ ਰੱਖ ਕੇ ਫੜਨਾ ਅਤੇ ਪਿੱਛੇ ਤੋਂ ਗਲ਼ ਨੂੰ ਫੜਨ ਦੀ ਪ੍ਰਕਿਰਿਆ ‘ਤੇ ਨਾ ਸਿਰਫ ਪਾਬੰਦੀ ਲਗਾਈ ਜਾਵੇਗੀ ਬਲਕਿ ਕਾਨੂੰਨ ਤਹਿਤ ਕੰਮ ਨਹੀਂ ਕਰਨ ‘ਤੇ ਪੁਲਿਸ ਕਰਮੀਆਂ ਨੂੰ ਜਵਾਬਦੇਹ ਵੀ ਠਹਿਰਾਇਆ ਜਾਵੇਗਾ। ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸਲੀ ਭੇਦਭਾਵ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਕਲਿਆਣ ਦੇ ਲਈ ਕੰਮ ਕਰੇਗੀ।


Share