ਅਮਰੀਕਾ ਵਿਚ ਇੱਕ ਟਰੱਕ ’ਚ ਲੁਕੇ 20 ਗੈਰਕਾਨੂੰਨੀ ਪ੍ਰਵਾਸੀ ਗਿ੍ਰਫਤਾਰ

138
Share

ਫਰਿਜ਼ਨੋ, 16 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਦੋ ਛੋਟੇ ਬੱਚਿਆਂ ਸਮੇਤ 20 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਇੱਕ ਸਮੂਹ ਨੂੰ ਫੜਿਆ ਹੈ, ਜਿਨ੍ਹਾਂ ਨੂੰ ਟਰੱਕ ਦੇ ਬੈੱਡ ਵਿਚ ਅਤੇ ਛੋਟੇ ਕਾਰਗੋ ਟਰਾਲੇ ਵਿਚ ਲਿਜਾਇਆ ਜਾ ਰਿਹਾ ਸੀ। ਇਸ ਮਨੁੱਖੀ ਤਸਕਰੀ ਦੇ ਸੰਬੰਧ ਵਿਚ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਨੁਸਾਰ ਸੀਅਰਾ ਬਲੈਂਕਾ, ਟੈਕਸਾਸ ਦੇ ਨੇੜੇ ਅੰਤਰਰਾਸ਼ਟਰੀ 10 ’ਤੇ ਬਾਰਡਰ ਪੈਟਰੋਲਿੰਗ ਚੌਕੀ ਉੱਤੇ ਮੰਗਲਵਾਰ ਨੂੰ ਪੁਲਿਸ ਦੇ ਖੋਜੀ ਕੁੱਤੇ ਦੁਆਰਾ ਚਿਤਾਵਨੀ ਦਿੱਤੀ ਗਈ। ਸਰਹੱਦੀ ਏਜੰਟਾਂ ਦੁਆਰਾ ਕਾਰਵਾਈ ਕਰਨ ਦੌਰਾਨ ਟਰੱਕ ਦੇ ਬੈੱਡ ’ਚ ਗੈਰ ਕਾਨੂੰਨੀ ਪ੍ਰਵਾਸੀ ਲੁਕੇ ਹੋਏ ਪਾਏ ਗਏ, ਜੋ ਕਿ ਪਲਾਸਟਿਕ ਦੇ ਢੱਕਣ ਨਾਲ ਬੰਦ ਸੀ।
ਅਧਿਕਾਰੀਆਂ ਅਨੁਸਾਰ ਟ੍ਰੇਲਰ ਦੇ ਅੰਦਰ ਹਵਾ ਲਈ ਕੋਈ ਜਗ੍ਹਾ ਨਹੀਂ ਸੀ। ਬਿਗ ਬੇਂਡ ਸੈਕਟਰ ਦੇ ਚੀਫ਼ ਪੈਟਰੋਲ ਏਜੰਟ ਸੀਨ ਮੈਕਗੋਫਿਨ ਅਨੁਸਾਰ ਸੀਅਰਾ ਬਲੈਂਕਾ ਏਜੰਟਾਂ ਨੇ ਕਈ ਵਿਅਕਤੀਆਂ ਨੂੰ ਅਸੁਰੱਖਿਅਤ ਹਾਲਤਾਂ ਤੋਂ ਬਚਾਇਆ ਅਤੇ ਮੈਡੀਕਲ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਤੁਰੰਤ ਲਾਗੂ ਕਰ ਦਿੱਤੀਆਂ, ਜਿਨ੍ਹਾਂ ਨੂੰ ਖਤਰਨਾਕ ਹਾਲਤ ਵਿਚ ਛੁਪਾਇਆ ਗਿਆ ਸੀ। ਇਸ ਕਾਰਵਾਈ ਦੌਰਾਨ ਏਜੰਟਾਂ ਨੇ 20 ਪ੍ਰਵਾਸੀਆਂ ਨੂੰ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਨੂੰ ਵੀ ਫੈਡਰਲ ਚਾਰਜਸ¿; ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share