ਅਮਰੀਕਾ ਵਲੋਂ ਚੀਨੀ ਕਮਿਊਨਿਸਟ ਪਾਰਟੀ ਖਿਲਾਫ ਚੁੱਕੇ ਜਾ ਰਹੇ ਕਦਮਾਂ ‘ਤੇ ਚੀਨ ਨੇ ਨਾਰਾਜ਼ਗੀ ਜਤਾਈ

584
Share

ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਲੋਂ ਚੀਨੀ ਕਮਿਊਨਿਸਟ ਪਾਰਟੀ ਖਿਲਾਫ ਚੁੱਕੇ ਜਾ ਰਹੇ ਕਦਮਾਂ ‘ਤੇ ਚੀਨ ਨੇ ਨਾਰਾਜ਼ਗੀ ਜਤਾਈ ਹੈ। ਅਸਲ ‘ਚ ਅਮਰੀਕਾ ਦੇ ਨਾਗਰਿਕ ਤੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਪਾਲਸੀ ਵਿਚ ਬਦਲਾਅ ਕੀਤੇ ਹਨ, ਜਿਸ ਦੇ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦਾ ਅਮਰੀਕਾ ‘ਚ ਜਾਣਾ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ ‘ਤੇ ਰੋਕ ਲੱਗ ਗਈ ਹੈ।
ਚੀਨੀ ਮੁੱਖ ਪੱਤਰ ਗਲੋਬਲ ਟਾਈਮਜ਼ ਦੇ ਸੰਪਾਦਕ ਹੂ ਸ਼ੀਜਿਨ ਨੇ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਚੀਨ ਦਾ ਅਸਲੀ ਟੈਲੈਂਟ ਚੀਨ ‘ਚ ਰਹੇਗਾ ਅਤੇ ਅਮਰੀਕਾ ਦਾ ਵਹਿਮ ਟੁੱਟੇਗਾ ਕਿਉਂਕਿ ਜ਼ਿਆਦਾਤਰ ਟੈਲੈਂਟਡ ਲੋਕ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ। ਇਸ ਦੇ ਨਾਲ ਹੀ ਜੋ ਕਮਿਊਨਿਸਟ ਪਾਰਟੀ ਦੇ ਮੈਂਬਰ ਨਹੀਂ ਹਨ, ਉਨ੍ਹਾਂ ਨੂੰ ਅਮਰੀਕਾ ਜਾਣ ਦਾ ਕੋਈ ਸ਼ੌਂਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਚੀਨ ਨੇ ਪੂਰੀ ਦੁਨੀਆਂ ਨੂੰ ਇਸ ਵਾਇਰਸ ਬਾਰੇ ਸਹੀ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਅਤੇ ਇਸ ‘ਤੇ ਕਾਬੂ ਪਾਉਣ ‘ਚ ਅਸਮਰੱਥ ਰਿਹਾ, ਜਿਸ ਕਾਰਨ ਅਮਰੀਕਾ ‘ਤੇ ਵੀ ਇਸ ਬੀਮਾਰੀ ਦਾ ਕਹਿਰ ਟੁੱਟਿਆ। ਇਸ ਭਿਆਨਕ ਵਾਇਰਸ ਨਾਲ ਇਕੱਲੇ ਅਮਰੀਕਾ ‘ਚ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਟਰੰਪ ਨੂੰ ਮਿਲਾ ਕੇ ਦੇਸ਼ ‘ਚ 74 ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ।


Share