ਅਮਰੀਕਾ ਰਾਸ਼ਟਰਪਤੀ ਚੋਣ : ਬਾਇਡਨ ਨੇ ਪੰਜ ‘ਚੋਂ ਚਾਰ ਸੂਬਿਆਂ ‘ਚ ਬਣਾਈ ਬੜ੍ਹਤ

469
Share

ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਚੋਣ ਨਤੀਜਿਆਂ ਦੀ ਤਸਵੀਰ ਕੁਝ ਹੱਦ ਤਕ ਸਾਫ ਹੋਣੀ ਸ਼ੁਰੂ ਹੋ ਗਈ ਹੈ। ਡੈਮੋਕ੍ਰੇਟਿਕ ਉਮੀਦਵਾਰ ਜੋ ਬਾਇਡਨ ਨੇ ਪੰਜ ‘ਚੋਂ ਚਾਰ ਸੂਬਿਆਂ ‘ਚ ਬੜ੍ਹਤ ਬਣਾ ਲਈ ਹੈ। ਹਾਊਸ ਸਪੀਕਰ ਤੇ ਕਾਂਗਰਸ ‘ਚ ਟੌਪ ਡੈਮੋਕ੍ਰੇਟ ਨੈਂਸੀ ਪੇਲੋਸੀ ਨੇ ਜੋ ਬਾਇਡਨ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਇਲੈਕਟ ਕੀਤਾ ਹੈ। ਯਾਨੀ ਕਿ ਉਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਦੱਸਿਆ ਹੈ।

ਪੈਂਸਿਲਵੇਨੀਆ ‘ਚ ਡੌਨਾਲਡ ਟਰੰਪ ਤੇ ਬਾਇਡਨ ਦੀ ਬੜ੍ਹਤ ਬਣਾਉਣ ਤੋਂ ਬਾਅਦ ਪੇਲੋਸੀ ਨੇ ਮੀਡੀਆ ਨੂੰ ਕਿਹਾ ਕਿ ਅੱਜ ਸਵੇਰੇ ਸਪਸ਼ਟ ਹੋ ਗਿਆ ਕਿ ਬਾਇਡਨ ਤੇ ਕਮਲਾ ਹੈਰਿਸ ਜਿੱਤ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਪ੍ਰੈਂਜ਼ੀਡੈਂਟ ਇਲੈਕਟ ਬਾਇਡਨ ਕੋਲ ਅਗਵਾਈ ਕਰਨ ਲਈ ਮਜਬੂਤ ਆਧਾਰ ਹੈ।

ਨੈਂਸੀ ਨੇ ਕਿਹਾ ਸਾਡੇ ਦੇਸ਼ ਲਈ ਇਹ ਖੁਸ਼ੀ ਦਾ ਦਿਨ ਹੈ। ਬਾਇਡਨ ਇਸ ਦੇ ਸੂਤਰਧਾਰ ਹਨ। ਕਿਉਂਕਿ ਉਹ ਲੋਕਾਂ ਦੇ ਨੂੰ ਇਕੱਠਿਆਂ ਲਿਆਉਣ ‘ਚ ਦ੍ਰਿੜ ਹਨ। ਪੈਂਸਿਲਵੇਨੀਆ ਤੋਂ ਬਾਇਡਨ ਦੀ ਜਿੱਤ ਉਨ੍ਹਾਂ ਨੂੰ 270 ਦੇ ਜਾਦੂਈ ਅੰਕੜੇ ਤਕ ਪਹੁੰਚਾਉਣ ਲਈ ਬਹੁਤ ਹੋਵੇਗੀ। ਜੋ ਰਾਸ਼ਟਰਪਤੀ ਬਣਨ ਲਈ ਜ਼ਰੂਰੀ ਅੰਕੜਾ ਹੈ।

ਬਾਇਡਨ ਨੇ ਪੈਂਸਿਲਵੇਨੀਆ, ਨੌਇਡਾ ਜੌਰਜੀਆ ਅਤੇ ਐਰੀਜੋਨਾ ‘ਚ ਟਰੰਪ ‘ਤੇ ਬੜ੍ਹਤ ਬਣਾ ਰੱਖੀ ਹੈ। ਜੌਰਜੀਆ ਲੰਮੇ ਸਮੇਂ ਤੋਂ ਰਿਪਬਲਿਕਨ ਪਾਰਟੀ ਦਾ ਗੜ੍ਹ ਰਿਹਾ ਹੈ। ਬਾਇਡਨ ਨੂੰ ਹੁਣ 1,096 ਵੋਟਾਂ ਦੀ ਬੜ੍ਹਤ ਹੈ। ਹਾਲਾਂਕਿ ਜੌਰਜੀਆ ‘ਚ ਮੁੜ ਵੋਟਾਂ ਦੀ ਗਿਣਤੀ ਹੋਵੇਗੀ।

ਅਮਰੀਕੀ ਮੀਡੀਆ ਨੇ ਜੌਰਜੀਆ ਦੇ ਸੂਬਾ ਸਕੱਤਰ ਬ੍ਰੈਡ ਰੈਫੇਂਸਪਰ ਦੇ ਹਵਾਲੇ ਨਾਲ ਕਿਹਾ, ‘ਜਿਵੇਂ-ਜਿਵੇਂ ਅਸੀਂ ਆਖਰੀ ਗਿਣਤੀ ਕਰ ਰਹੇ ਹਾਂ, ਅਸੀਂ ਆਪਣੇ ਅਗਲੇ ਕਦਮਾਂ ਵੱਲ ਦੇਖਣਾ ਸ਼ੁਰੂ ਕਰ ਸਕਦੇ ਹਾਂ। ਇਕ ਛੋਟੇ ਫਰਕ ਦੇ ਨਾਲ ਜੌਰਜੀਆ ‘ਚ ਦੁਬਾਰਾ ਗਿਣਤੀ ਹੋਵੇਗੀ।’


Share