ਅਮਰੀਕਾ ਰਹਿੰਦੇ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

546
Share

ਭੁਲੱਥ, 20 ਦਸੰਬਰ (ਪੰਜਾਬ ਮੇਲ)- ਤਕਰੀਬਨ 14 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਗਏ ਨਡਾਲਾ ਵਾਸੀ ਹਰਪ੍ਰੀਤ ਸਿੰਘ ਰਿੰਕੂ ਮੁਲਤਾਨੀ (40) ਪੁੱਤਰ ਕਸ਼ਮੀਰ ਸਿੰਘ ਮੁਲਤਾਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸਦੇ ਛੋਟੇ ਭਰਾ ਕਮਲਪ੍ਰੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਹ 2006 ’ਚ ਭਾਰਤ ਤੋਂ ਅਮਰੀਕਾ ਗਿਆ ਸੀ। ਉਹ ਉੱਥੇ ਅਮਰੀਕਾ ਦੇ ਨਿਊਓਰਲਾਈਨ ਸ਼ਹਿਰ ਵਿਚ ਆਪਣੀ ਪਤਨੀ ਤੇ 11 ਸਾਲ ਦੀ ਲੜਕੀ ਨਾਲ ਰਹਿ ਰਿਹਾ ਸੀ। ਅੱਜ ਸਵੇਰੇ 9:30 ਵਜੇ ਹਰਪ੍ਰੀਤ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਬੇਵਕਤੀ ਮੌਤ ਨਾਲ ਇਲਾਕੇ ਵਿਚ ਸ਼ੋਕ ਦਾ ਮਾਹੌਲ ਹੈ।

Share