ਅਮਰੀਕਾ ਰਹਿੰਦੇ ਕੱਚੇ ਪ੍ਰਵਾਸੀ ਭਾਰਤੀ 15 ਅਰਬ ਡਾਲਰ ਖਰਚ ਕਰਨ ਦੀ ਸਮਰੱਥਾ ਰੱਖਦੇ ਹਨ: ਅਮਰੀਕੀ ਥਿੰਕ-ਟੈਂਕ ਦੀ ਰਿਪੋਰਟ

519
Share

ਵਾਸ਼ਿੰਗਟਨ, 18 ਮਾਰਚ (ਪੰਜਾਬ ਮੇਲ)-ਇਕ ਅਮਰੀਕੀ ਥਿੰਕ-ਟੈਂਕ ਦੀ ਰਿਪੋਰਟ ਅਨੁਸਾਰ ਅਮਰੀਕਾ ’ਚ ਰਹਿ ਰਹੇ ਪੰਜ ਲੱਖ ਦੇ ਲਗਭਗ ਕੱਚੇ ਭਾਰਤੀ ਪ੍ਰਵਾਸੀ 15.5 ਬਿਲੀਅਨ ਡਾਲਰ ਖਰਚਣ ਦੀ ਸਮਰੱਥਾ ਰੱਖਦੇ ਹਨ ਅਤੇ ਫੈਡਰਲ, ਸੂਬਾ ਅਤੇ ਸਥਾਨਕ ਟੈਕਸ ਮਾਲੀਏ ’ਚ 2.8 ਅਰਬ ਡਾਲਰ ਦਾ ਯੋਗਦਾਨ ਪਾਉਂਦੇ ਹਨ।
ਪ੍ਰੈੱਸ ਟਰੱਸਟ ਆਫ ਇੰਡੀਆ ਦੀ ਰਿਪੋਰਟ ਨੇ ਆਪਣੀ ਤਾਜ਼ਾ ਖੋਜ ’ਚ ਖੁਲਾਸਾ ਕੀਤਾ ਹੈ ਕਿ ਸਾਲ 2019 ਤੋਂ ਉਪਲੱਬਧ ਅਮਰੀਕੀ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ ਨਵੀਂ ਅਮਰੀਕੀ ਅਰਥਵਿਵਸਥਾ ਦੀ ਸੋਚ ਅਨੁਸਾਰ ਕੱਚੇ ਭਾਰਤੀ ਪ੍ਰਵਾਸੀ ਅਮਰੀਕਾ ਦੀ ਆਰਥਿਕਤਾ ’ਚ ਦੂਸਰੇ ਕੱਚੇ ਪ੍ਰਵਾਸੀਆਂ ’ਚ ਚੋਟੀ ਦਾ ਤੀਜ਼ਾ ਵੱਡਾ ਯੋਗਦਾਨ ਪਾਉਣ ਵਾਲੇ ਭਾਈਚਾਰੇ ’ਚੋਂ ਹਨ। ਰਿਪੋਰਟ ਅਨੁਸਾਰ ਮੈਕਸੀਕੋ ਮੂਲ ਦੇ 4.2 ਮਿਲੀਅਨ ਪ੍ਰਵਾਸੀ ਹਨ, ਜਿਨ੍ਹਾਂ ਕੋਲ ਦਸਤਾਵੇਜ਼ਾਂ ਦੀ ਘਾਟ ਹੈ। ਉਹ ਅਮਰੀਕਾ ’ਚ 10.3 ਮਿਲੀਅਨ ਕੱਚੇ ਪ੍ਰਵਾਸੀਆਂ ’ਚੋਂ 40.8 ਫੀਸਦੀ ਤੋਂ ਵੱਧ ਬਣਦੇ ਹਨ। ਇਕੱਲੇ 2019 ’ਚ ਉਨ੍ਹਾਂ ਨੇ ਘਰੇਲੂ ਆਮਦਨ ਵਿਚ ਤਕਰੀਬਨ 92 ਬਿਲੀਅਨ ਡਾਲਰ ਦੀ ਕਮਾਈ ਕੀਤੀ ਅਤੇ ਫੈਡਰਲ, ਰਾਜ ਅਤੇ ਸਥਾਨਕ ਟੈਕਸਾਂ ’ਚ ਲਗਭਗ 9.8 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਪਣੀ 15.5 ਅਰਬ ਡਾਲਰ ਦੀ ਖਰਚ ਸ਼ਕਤੀ ਨਾਲ ਭਾਰਤ ਦੂਜੇ ਨੰਬਰ ’ਤੇ ਹੈ, ਇਸ ਤੋਂ ਬਾਅਦ ਅਲ ਸਲਵਾਡੋਰ (11.5 ਅਰਬ ਡਾਲਰ), ਗੁਆਟੇਮਾਲਾ (9.1 ਅਰਬ ਡਾਲਰ) ਅਤੇ ਹੌਂਡੂਰਸ (6.4 ਅਰਬ ਡਾਲਰ) ਨਾਲ ਪਿੱਛੇ ਹਨ।

Share